
ਜਲੰਧਰ ਹਵੇਲੀ ਅਤੇ ਅੰਮ੍ਰਿਤਸਰ ਹਵੇਲੀ ਰੈਸਟੋਰੈਂਟ ਦਾ ਵਿਵਾਦ ਹੁਣ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਦੱਸ ਦਈਏ ਕਿ ‘ਹਵੇਲੀ’ ਸ਼ਬਦ ਨੂੰ ਲੈ ਕੇ ਇਹ ਵਿਵਾਦ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹਵੇਲੀ ਰੈਸਟੋਰੈਂਟ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਉਨ੍ਹਾਂ ਨੇ ਖੇਤਰੀ ਡਾਇਰੈਕਟਰ ਕਾਰਪੋਰੇਟ ਅਫੇਅਰਜ਼ ਵੱਲੋਂ ਦਿੱਤੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਹੁਕਮ ਵਿੱਚ ਅੰਮ੍ਰਿਤਸਰ ਹਵੇਲੀ ਦਾ ਨਾਂ ਵਾਪਸ ਲੈਣ ਲਈ ਕਿਹਾ ਗਿਆ ਸੀ।
ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਖੇਤਰੀ ਡਾਇਰੈਕਟਰ ਕਾਰਪੋਰੇਟ ਅਫੇਅਰਜ਼ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ। ਅੰਮ੍ਰਿਤਸਰ ਹਵੇਲੀ ਨੇ ਐਡਵੋਕੇਟ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਰਿਜ਼ੋਰਟ ਨੇ ਰਿਜਨਲ ਡਾਇਰੈਕਟਰ ਕਾਰਪੋਰੇਟ ਅਫੇਅਰਜ਼ ਨੂੰ ਨਾਂ ਬਦਲਣ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਪ੍ਰਵਾਨ ਕਰਦਿਆਂ ਖੇਤਰੀ ਡਾਇਰੈਕਟਰ ਕਾਰਪੋਰੇਟ ਅਫੇਅਰਜ਼ ਨੇ ਅੰਮ੍ਰਿਤਸਰ ਹਵੇਲੀ ਨੂੰ 3 ਮਹੀਨਿਆਂ ਅੰਦਰ ਇਸ ਦਾ ਨਾਂ ਬਦਲਣ ਦੇ ਹੁਕਮ ਦਿੱਤੇ ਹਨ।