Jalandhar

ਚੰਡੀਗੜ੍ਹ ਐਂਡ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਜਲੰਧਰ ਦੇ ਨਵੇਂ ਬਣੇ SSP ਗੁਰਮੀਤ ਸਿੰਘ ਨੂੰ ਕੀਤਾ ਸਨਮਾਨਿਤ

Chandigarh and Punjab Journalists Association honours newly appointed Jalandhar SSP Gurmeet Singh

ਪੰਜਾਬ ਪੁਲਿਸ ‘ਤੇ ਪੱਤਰਕਾਰ ਭਾਇਚਾਰੇ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਾਹਰ ਕੱਢਣ ਕੀਤੇ ਜਾਣਗੇ ਵੱਡੇ ਉਪਰਾਲੇ- ਚਾਹਲ


ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਸੰਸਥਾ ਨਸ਼ੇ ਛੱਡਣ ਵਾਲੇ ਨੌਜਵਾਨਾਂ ਨੂੰ ਕਰੇਗੀ ਸਨਮਾਨਿਤ -ਕਨਵੀਨਰ ਹਰਮਨ ਸਿੰਘ

ਜਲੰਧਰ / ਅਮਨਦੀਪ ਸਿੰਘ ਰਾਜਾ
ਸਮੂਹ ਪੱਤਰਕਾਰ ਭਾਇਚਾਰੇ ਦੀ ਤੋਂ ਸਭ ਤੋਂ ਵੱਡੀ ਤੇ ਜੁਝਾਰੂ ਜਥੇਬੰਦੀ ਚੰਡੀਗੜ੍ਹ- ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ.) ਅਤੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਰਨਲ ਪੁਲਿਸ ਸ਼੍ਰੀ ਸ਼ਸ਼ੀ ਕਾਂਤ IPS ਵਲੋਂ ਸਥਾਪਤ ਸੰਸਥਾਂ ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਪੰਜਾਬ (ਰਜਿ.) ਵਲੋਂ ਇਮਾਨਦਾਰ, ਨਿੱਡਰ ਅਤੇ ਬੇਧੜਕ ਜਲੰਧਰ ਦੇ ਨਵੇਂ ਬਣੇ ਐਸ ਐਸ ਪੀ ਸ.ਗੁਰਮੀਤ ਸਿੰਘ PPS ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ.

ਇਸ ਮੌਕੇ ਚੰਡੀਗੜ੍ਹ- ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਤੇ ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਨੇ ਦਸਿਆ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ਚੋਂ ਕੱਢਣ ਲਈ ਨਿਵੇਕਲੀ ਪਹਿਲ ਕਰਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮਹਿੰਮ ਲਈ ਚੰਡੀਗੜ੍ਹ- ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਮੋਢੇ ਨਾਲ ਮੋਢਾ ਲੈ ਕੇ ਵੱਖ ਵੱਖ ਉਪਰਾਲੇ ਕੀਤੇ ਜਾਣਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੰਗੀ ਸੇਧ ਦੇ ਕੇ ਨਸ਼ਿਆਂ ਦੇ ਕੋਹੜ ਤੋਂ ਬਾਹਰ ਕੱਢਿਆ ਜਾ ਸਕੇ ।

ਇਸ ਮੌਕੇ ਨਵ-ਨਿਯੁਕਤ ਐਸਐਸਪੀ ਸ. ਗੁਰਮੀਤ ਸਿੰਘ PPS ਨੇ ਪੱਤਰਕਾਰ ਐਸੋਸੀਐਸ਼ਨ ਅਤੇ ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਨੇ ਪੰਜਾਬ ਪੁਲਿਸ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਰੰਭੇ ਕਾਰਜਾਂ ਲਈ ਉਨ੍ਹਾਂ ਵਲੋਂ ਸਹਿਯੋਗ ਦੇਣ ਦੀ ਸਲਾਹਣਾ ਕੀਤੀ ਗਈ। ਇਸ ਮੌਕੇ ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ,ਰਜਿੰਦਰ ਸਿੰਘ ਠਾਕੁਰ, ਹਰਮਨ ਸਿੰਘ , ਕੁਲਵਿੰਦਰ ਸਿੰਘ ਬੈਂਸ , ਅਮਰਜੀਤ ਸਿੰਘ ਨਿੱਝਰ, ਬਲਵਿੰਦਰ ਸਿੰਘ ਬਾਬਾ , ਯੋਗੇਸ਼ ਸੂਰੀ, ਪੰਕਜ ਸਿੱਬਲ ,ਸੁਰਜੀਤ ਸਿੰਘ ਜੰਡਿਆਲਾ , ਕੰਵਲਜੀਤ ਸਿੰਘ , ਅਮਨਦੀਪ ਸਿੰਘ ਰਾਜਾ ,ਭਜਨ ਸਿੰਘ ਧੀਰਪੁਰ, ਅਨਿਲ ਦੁੱਗਲ, ਰਮੇਸ਼ ਕੁਮਾਰ ਵਰਿਆਣਾ,ਸੁਰਿੰਦਰ ਕੁਮਾਰ ਛਾਬੜਾ, ਰਾਜ ਕੁਮਾਰ ਨੰਗਲ, ਸੰਦੀਪ ਵਿਰਦੀ, ਸੁਰਜੀਤ ਕੁਮਾਰ ਅਤੇ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਅਨੇਕਾਂ ਪੱਤਰਕਾਰ ਹਾਜਰ ਸਨ।

 

Back to top button