ReligiousAmritsarJalandharpoliticalPolitics

ਜਥੇਦਾਰਾਂ ਨੂੰ ਲਾਉਣਾ ਤੇ ਲਾਹਣਾ ਦੋਸਤਾਨਾ ਮੈਚ ਹੋਇਆ ਖ਼ਤਮ ?

ਜਥੇਦਾਰਾਂ ਨੂੰ ਲਾਉਣਾ ਤੇ ਲਾਹਣਾ ਦੋਸਤਾਨਾ ਮੈਚ ਹੋਇਆ ਖ਼ਤਮ ?

ਜਥੇਦਾਰਾਂ ਨੂੰ ਲਾਉਣਾ ਤੇ ਲਾਹਣਾ,,,,ਇਕ ਦੋਸਤਾਨਾ ਮੈਚ ਸ਼ੁਰੂ ਤੇ ਅੰਤ ਹੋਣ ਦਾ ਅੰਤ ਹੋਇਆ,

 

*2 ਦਸੰਬਰ 2024 ਤੋਂ 7 ਮਾਰਚ 2025 ਦਾ ਬਿਊਰਾ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਸ਼੍ਰੋਮਣੀ ਗੁਰਮਤ ਚੇਤਨਾ ਦਲ ਦੀ ਕਲਮ ਤੋਂ ਅਮਨਦੀਪ ਸਿੰਘ ਸਾਂਝਾ ਕਰ ਰਿਹਾ ਹਾਂ । ਇਹ ਵਿਚਾਰ ਬੁਲਾਰੇ ਦੇ ਰਾਖਵੇਂ ਹਨ।

ਸ੍ਰੋਮਣੀ ਕਮੇਟੀ,ਅਕਾਲ ਤਖਤ ਸਾਹਿਬ ਦੀ ਜੱਗ ਹਸਾਈ ਦਾ ਮੁਕੰਮਲ ਬਿਰਤਾਂਤ, ਜਥੇਦਾਰਾਂ ਨੂੰ ਲਾਉਣਾ ਤੇ ਲਾਹੁਣਾ,,, ਇਕ ਦੋਸਤਾਨਾ ਮੈਚ ਸ਼ੁਰੂ ਤੇ ਅੰਤ ਹੋਣ ਦਾ ਅੰਤ ਹੋਇਆ, ਜਿਸ ਨਾਲ ਸਿਆਸੀ ਲੋਕਾ ਦੇ ਸਾਰੇ ਗਰੁੱਪਾਂ ਨੇ ਆਪੋ ਆਪਣਾ ਕਿਸੇ ਨੇ ਘਟ ਕਿਸੇ ਨੇ ਵੱਧ ਯੋਗਦਾਨ ਪਾਇਆ।।

ਲਾਉਣ ਤੇ ਲਾਹੁਣ ਚ ਇਕ ਅੱਖਰ ਬਦਲਿਆ ਗਿਆ ਹੈ। ਜਿਸ ਦਾ ਜੋੜ, (ਉਹ )ਬਣਦਾ ਹੈ। ਜਿਸ ਨੂੰ ਸੁਖਬੀਰ ਬਾਦਲ ਕਹਿੰਦੇ ਹਨ।।

 

ਇਹ ਉਹ ਸਿਰਫ ਪੀ ਟੀ ਸੀ ਚੈਨਲ ਦੇ ਇਕ ਕਾਰੋਬਾਰ ਤੋਂ 1900 ਹਜ਼ਾਰ ਕਰੋੜ ਰੁਪਏ ਦਾ ਆਉਂਦਾ ਜਾਂਦਾ ਵਪਾਰ ਹੈ। ਜਿਹੜਾ ਇਸ ਨੇ ਗੁਰਦੁਆਰਾ ਸਾਹਿਬ ਅੰਦਰ ਚੈਨਲ ਚਲਾ ਕੇ ਬਣਾਇਆ। ਜਦੋਂ ਪੰਜਾਬ ਚ ਜਵਾਨੀ ਨਾਲ ਭਾਰਤ ਸਰਕਾਰ ਮੌਤ ਦਾ ਤਾਂਡਵ ਖੇਡ ਰਹੀ ਸੀ। ਉਦੋ ਉਹ ਵਪਾਰੀ ਵਿਦੇਸ਼ ਵਿੱਚ ਪ੍ਰਕਾਸ਼ ਬਾਦਲ ਨੇ ਵਪਾਰ ਦੀ ਪੜਾਈ ਕਰ ਰਿਹਾ ਸੀ। ਉਹ ਦਾ ਪਿਤਾ ਸਮਾਨ ਪ੍ਰਕਾਸ਼ ਬਾਦਲ ਅਪਰੇਸ਼ਨ ਬਲਿਊ ਸਟਾਰ ਦਾ ਅਸਲ ਨਿਰਮਾਤਾ ਤੇ ਸਿੱਖ ਜਵਾਨੀ ਨੂੰ ਮੁਕਾਉਣ ਦਾ ਹਕੂਮਤ ਦਾ ਠੇਕੇਦਾਰ ਸੀ। ਜਿਹੜਾ ਕੁਝ ਉਹ ਨੂੰ ਵਿਰਾਸਤ ਵਿੱਚ ਮਿਲਿਆ ਉਹ ਨੇ ਉਹੀ ਕੁਝ ਸਿੱਖ ਪੰਥ ਨੂੰ ਦੇਣਾ ਸੀ। ਉਹ ਸੀ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਖਤਮ ਕਰਨਾ ਅਤੇ ਬਦਨਾਮ ਕਰਨਾ, ਸਿੱਖਾਂ ਅੰਦਰ ਉਹਨਾਂ ਸੰਸਥਾਵਾਂ ਪ੍ਰਤੀ ਬੇਵਿਸ਼ਵਾਸੀ ਪੈਦਾ ਕਰਨੀ ਤੇ ਜੱਗ ਹਸਾਈ ਬਣਾਉਣਾ।

 

ਅਕਾਲੀ ਦਲ ਦੇ ਵੱਖ ਵੱਖ ਧੜੇ ਪੈਦਾ ਕਰਨੇ ਸਿੱਖ ਪੰਥ ਦਾ ਹਰਿਆਵਲ ਦਸਤਾ ਸਿੱਖ ਸਟੂਡੈਂਟਸ ਫੈਡਰੇਸ਼ਨ,ਯੂਥ ਅਕਾਲੀ ਦਲ, ਅਕਾਲੀ ਦਲ ਵਿੰਗ,ਇਸਤ੍ਰੀ ਵਿੰਗ,ਬੀਰ ਖਾਲਸਾ ਦਲ,ਦਮਦਮੀ ਟਕਸਾਲ ਨੂੰ ਖਤਮ ਕਰਕੇ ਸ੍ਰੋਮਣੀ ਕਮੇਟੀ,ਅਕਾਲ ਤਖਤ ਤੇ ਅਕਾਲੀ ਦਲ ਨੂੰ ਖਤਮ ਕਰਨਾ ਇਹ ਸਾਰੇ ਮਨਸੂਬੇ ਪ੍ਰਕਾਸ਼ ਬਾਦਲ ਤੇ ਉਸ ਦੇ ਪਿਤਾ ਸਮਾਨ (ਉਹ) ਦੇ ਕਾਰਨਾਮੇ ਹਨ। ਜਿਸ ਕਰਕੇ ਇਹਦੇ ਥਾਪੇ ਜਥੇਦਰ ਗਿਆਨੀ ਗੁਰਬਚਨ ਸਿਹੁ ਤੇ ਅਵਤਾਰ ਸਿਹੁ ਮੱਕੜ , ਹਰਨਾਮ ਸਿਹੁ ਧੁੰਮਾਂ ਨੇ , ਫ਼ੁਕਰੇ ਦੀ ਥਾ *ਫਖਰੇ ਕੌਮ ਦਾ ਖਿਤਾਬ* ਅਕਾਲ ਤਖ਼ਤ ਦੀ ਫਸੀਲ ਤੋਂ ਦਿੱਤਾ।

ਇਹਨਾ ਪਿਉ ਪੁੱਤ ਨੇ ਲੰਮਾ ਸਮਾਂ ਪੰਥ ਦੀਆਂ ਵੋਟਾਂ ਨਾਲ ਬਣੀ ਪੰਜਾਬ ਸਰਕਾਰ ਨੂੰ ਸਿੱਖੀ ਦੇ ਖਾਤਮੇ ਅਤੇ ਸਿੱਖ ਸਿਧਾਤਾਂ ਨੂੰ ਮਲੀਆਮੇਟ ਕਰਨ ਲਈ ਵਰਤਿਆ ਅਤੇ ਨਿੱਜੀ ਕਾਰੋਬਾਰ ਨੂੰ ਬੜ੍ਹਾਵਾ ਦਿੱਤਾ।।

m

ਸਾਲ 1996,99,ਤੋਂ ਬਾਦ ਅਕਾਲ ਤਖਤ ਸਾਹਿਬ ਨੂੰ ਗੁਰਦੁਆਰਾ ਸਮਝ ਕੇ ਇਸ ਨੂੰ ਪਾਠ ਪੂਜਾ ਦਾ ਅਸਥਾਨ ਤਕ ਸੀਮਤ ਕਰ ਲਿਆ,ਗ੍ਰੰਥੀਆਂ ਨੂੰ ਜਥੇਦਾਰ ਦਾ ਲਕਬ ਵੰਡ ਕੇ ਉਹਨਾਂ ਪਾਸੋਂ ਮਨਮਰਜੀਆਂ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਸ੍ਰੋਮਣੀ ਕਮੇਟੀ ਦੀਆਂ ਹੋਈਆਂ ਚੋਣਾਂ 1996, 2004,2011 ਚ ਚੋਣਾਂ ਚ ਵੱਡਾ ਘਪਲਾ ਤੇ ਸਾਜਸ਼ਾਂ ਕਰਕੇ ਹਰੇਕ ਵਾਰ ਸਰਕਾਰੀ ਮਸੀਨਰੀ ਵਰਤ ਕੇ ਨਕਲੀ ਵਿਰੋਧੀ ਧਿਰ ਖੜੇ ਕਰਕੇ ਸ੍ਰੋਮਣੀ ਕਮੇਟੀ ਉਪਰ ਕਾਬਜ਼ ਹੁੰਦਾ ਰਿਹਾ। ਇਹ ਇੱਕ ਵੱਖਰਾ ਵਿਸ਼ਾ ਹੈ। ਜਿਸ ਨੂੰ ਵੇਰਵੇ ਨਾਲ ਵਿਸਥਾਰ ਪੂਰਵਕ ਲਿਖਾ ਗਾ। ਕਿਉਕੀ ਇਹ 1996,2004,2011 ਦੀਆਂ ਸ੍ਰੋਮਣੀ ਕਮੇਟੀ ਚੋਣਾਂ ਚ ਬਤੋਰ ਬਾਦਲ ਦਲ ਵਿਰੋਧੀ ਉਮੀਦਵਾਰ ਮੈਨੂੰ ਲੜ੍ਹਨ ਦਾ ਮੌਕਾ ਮਿਲਿਆ। ਜੇਕਰ ਸਿੱਖ ਪੰਥ ਨੇ ਇਹਨਾ ਚੋਣਾਂ ਚ ਹਾਰਨ ਦੇ ਸਹੀ ਕਾਰਨਾਂ ਨੂੰ ਨਾ ਸਮਝਿਆ ਤਾਂ ਧੜੇਬਾਜੀ ਖੜੇ ਕਰਕੇ ਇਹ ਬਾਦਲ ਦਲ ਮੁੜ ਸ੍ਰੋਮਣੀ ਕਮੇਟੀ ਚੋਣਾਂ ਜਿੱਤ ਸਕਦਾ ਹੈ। ਕਿਉਕੀ ਇਹ ਸਾਰੇ ਆਪਣੇ ਵਿਰੋਧੀ ਧਿਰ ਖੜੇ ਕੀਤੇ ਜਾਣ ਵਾਲੇ ਵਿਆਕਤੀ ਪੈਦਾ ਵੀ ਇਹੋ ਬਾਦਲ ਦਲ ਕਰਦਾ ਹੈ। ਜਿੱਤਣ ਉਪਰੰਤ ਇਹ ਮੁੜ ਬਾਦਲ ਦਲ ਦੀ ਸਜੀ ਬਾਹ ਬਣਦੇ ਹਨ। ਉਦਾਹਰਨ ਦੇ ਤੌਰ ਤੇ ਅੱਜ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਟਿਕਟ ਨਾਲ ਬਣਿਆ ਮੈਬਰ ਸ੍ਰੋਮਣੀ ਕਮੇਟੀ ਮੈਬਰ ਅੰਤਰਿੰਗ ਕਮੇਟੀ ਚ ਬੈਠਾ ਹੈ ਮਾਨ ਦਲ ਦਾ ਜਿੱਤਿਆ ਇਹ ਮੇਬਰ ਸ੍ਰੋਮਣੀ ਕਮੇਟੀ ਬਾਦਲ ਦਲ ਦੀ ਸਜੀ ਬਾਹ ਹੈ।। ਲਗਭਗ ਸਾਰੇ ਮੈਬਰ ਸ੍ਰੋਮਣੀ ਕਮੇਟੀ ਤੇ ਅਕਾਲੀ ਲੀਡਰਾਂ ਜਥੇਦਾਰਾ , ਗ੍ਰੰਥੀਆਂ, ਮਨੇਜਰਾ ਦੇ ਰਿਸ਼ਤੇਦਾਰ,ਧੀਆਂ ਪੁੱਤਰ,ਸ੍ਰੋਮਣੀ ਕਮੇਟੀ ਚ ਨੌਕਰੀ ਕਰਦੇ ਹਨ। ਇਹਨਾ ਦੇ ਘਰਾਂ ਚ ਮੁਲਾਜ਼ਮ ਭਾਵ ਕਰਮਚਾਰੀ ਸ੍ਰੋਮਣੀ ਕਮੇਟੀ ਰੋਟੀ ਪਕਾਉਂਦੇ, ਡਰਾਈਵਰੀ ਕਰਦੇ, ਬਗੀਚੀ ਦੇ ਮਾਲੀ ਹਨ। ਪੌਦੇ ਵੀ ਮਨੇਜਰ ਭੇਜਦਾ ਹੈ। ਲੰਗਰ, ਪਕਵਾਨ, ਸ਼ਾਮਿਆਨੇ ਵੀ ਗੁਰਦੁਆਰੇ ਦੀ ਗੋਲਕ ਵਿਚੋਂ ਲਗਦੇ ਹਨ। ਸ੍ਰੋਮਣੀ ਕਮੇਟੀ ਦੇ ਸਕੂਲ ਕਾਲਜ ਯੂਨੀਵਰਸਿਟੀਆਂ , ਇੰਜੀਨੀਅਰਿੰਗ ਕਾਲਜ,ਹਸਪਤਾਲ ਚ ਵੀ ਇਹਨਾ ਦੇ ਭਾਈ ਭਤੀਜੇ ਰਿਸ਼ਤੇਦਾਰ ਭਰਤੀ ਹਨ। ਇਹ ਸ੍ਰੋਮਣੀ ਕਮੇਟੀ ਮੈਬਰ ਤੇ ਗ੍ਰੰਥੀ ,ਜਥੇਦਾਰ ਬਾਦਲ ਦਲ ਦੀ ਹੁਕਮ ਹਦੂਲੀ ਕਿਵੇਂ ਕਰ ਸਕਦੇ ਹਨ।

ਮੁਕਦੀ ਗਲ ਗਿਆਨੀ ਰਘਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪਰੀਤ ਸਿੰਘ ਤੇ ਹਰਜਿੰਦਰ ਸਿੰਘ ਧਾਮੀ ਨੂੰ ਘਰ ਤੋਰ ਦਿੱਤਾ,ਪੰਥ ਇਸ ਨੂੰ ਸੀਰੀਅਸ ਨਾ ਲਵੇ। ਇਹ ਇੱਕ ਦੋਸਤਾਨਾ ਮੈਚ ਸੀ। ਜਿਸ ਨੂੰ ਜਿਹੜਾ ਜਿਹੜਾ ਕੰਮ ਸੌਪਿਆ ਗਿਆ ਉਸ ਨੇ ਆਪਣੀ ਮਤ ਅਨੁਸਾਰ ਹੁਕਮ ਵਜਾਇਆ ਉਪਰੋ ਫੁਰਮਾਨ ਆਇਆ ਕੀ ਤੁਸੀ ਸਾਡੇ ਕੰਮ ਦੇ ਨਹੀ ਰਹੇ,ਘਰ ਜਾਓ,ਉਹਨਾਂ ਕਹਿ ਦਿੱਤਾ ਸਾਡਾ ਬੇਗ ਤਿਆਰ ਹੈ। ਜਦੋਂ ਹੁਕਮ ਹੋਇਆ ਰਵਾਨਾ ਹੋ ਜਾਵਾਂਗੇ।।

ਅਸੀ ਪੰਥ ਦਾ ਢੋਲ ਵਜਾ ਦਿੱਤਾ,,,

ਅਸੀ ਕਿਹੜਾ ਸਰਬੱਤ ਖਾਲਸਾ ਸੱਦਣ ਜਾ ਅਕਾਲ ਤਖਤ ਸਾਹਿਬਾਨ ਦੀਆਂ ਨਿਯੁਕਤੀਆਂ ਸੇਵਾ ਮੁਕਤ,ਬਾਰੇ ਕੋਈ ਉਸਾਰੂ ਸੋਚ ਲਾਗੂ ਹੋਣ ਦਿੱਤੀ ਹੈ। ਸ੍ਰੋਮਣੀ ਕਮੇਟੀ ਨੇ ਹੀ ਲਾਇਆ ਸੀ ਸ੍ਰੋਮਣੀ ਕਮੇਟੀ ਨੇ ਲਾਹ ਦਿੱਤਾ।

ਸੋ ਪੰਥ ਅੰਦਰ ਇਕ ਜੁੱਟ ਹੋ ਕੇ ਅੱਗੇ ਵੱਧਣ ਦੀ ਸੰਭਾਵਨਾ ਨੂੰ ਬਾਦਲ ਦਲ ਨੇ ਖਤਮ ਕਰ ਦਿੱਤਾ ਹੈ। ਸ੍ਰੋਮਣੀ ਕਮੇਟੀ ਅਕਾਲ ਤਖ਼ਤ ਅਤੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਲੀ ਕੋਸ਼ਿਸ਼ ਨੂੰ ਬੂਰ ਨਹੀ ਪਵੇਗਾ। ਹੋਰ ਹੋਰ ਧੜੇ ਖੜੇ ਕਰਨ ਦੀ ਆਦਤ ਨੂੰ ਛਡਣ ਦੀ ਲੋੜ ਹੈ।

 

ਕਿਉਕੀ ਸਾਡੀ ਮਾਨਸਿਕ ਹਾਲਤ,,,,,,,, ਨਾਚ ਮੇਰੀ ਬੁਲ ਬੁਲ ਕੇ ਪੈਸਾ ਮਿਲੇਗਾ ਵਾਲੀ ਬਣ ਚੁੱਕੀ ਹੈ,,,,,,, ਅਸੀ ਸੁਆਰਥ ਅਤੇ ਖੁਦਗਰਜੀ ਚ ਜੀਵਨ ਬਤੀਤ ਕਰ ਰਹੇ ਹਾਂ। ਸੋ ਅੱਜ ਦਾ ਵਿਸ਼ਾ( ਸ੍ਰੋਮਣੀ ਤਖਤ)ਅਕਾਲ ਤਖ਼ਤ ਸਾਹਿਬ ਅਤੇ ਦੂਸਰਿਆਂ ਤਖਤ ਸਾਹਿਬਾਨ ਦੀਆਂ ਸੇਵਾਵਾਂ, ਨਿਯੁਕਤੀਆਂ,ਸੇਵਾ ਭਤਾ,ਲਗਾਉਣਾ ,ਹਟਾਉਣਾ, ਅਤੇ ਸਰਬੱਤ ਖਾਲਸਾ ਸੱਦਣ ਫੈਂਸਲੇ ਲਾਗੂ ਕਰਨਾ ਆਦਿ,,ਉਪਰ ਮੁੰਕਮਲ ਕੰਮ ਕੀਤੇ ਦਸਤਾਵੇਜ ਪੰਥ ਕੋਲ ਵਿਦਵਾਨਾਂ ਨੇ ਦਿੱਤੇ ਹੋਏ ਹਨ। ਜਿਸ ਉਪਰ ਕਿਸੇ ਭੀ ਜਥੇਦਾਰ ਨੇ ਅਮਲ ਨਹੀ ਕੀਤਾ ਜਿਸ ਦੇ ਦੋ ਕਾਰਨ ਹਨ।

ਇਕ ਇਹ ਜਥੇਦਾਰ ਸ੍ਰੋਮਣੀ ਕਮੇਟੀ ਦੇ ਕਰਮਚਾਰੀ ਹਨ। ਅਤੇ ਦਿੱਤਾ ਗਿਆ ਹੋਮ ਵਰਕ ਹੀ ਕਰਨ ਦੀ ਆਗਿਆ ਹੈ। ਜਿਹੜਾ ਕੁਝ ਪਿਉ ਪੁੱਤਰ ਚੰਡੀਗੜ ਵਿਖੇ ਬੁਲਾ ਕੇ ਹੁਕਮ ਦੇਦੇ ਹਨ। ਇਹ ਜਥੇਦਾਰ ਨੌਕਰ ਉਸ ਤੋਂ ਵੱਧ ਤੀਲਾ ਵੀ ਨਹੀ ਭਨ ਸਕਦੇ।

ਦੂਸਰਾ ਇਹਨਾ ਨੂੰ ਬੰਦ ਲਫਾਫੇ ਲੈਣ ਅਤੇ ਵਿਦੇਸ਼ਾਂ ਚ ਫ੍ਰੀ ਖਾਤੇ ਸੈਰ ਸਪਾਟਾ ਕਰਨ ਦੀਆਂ ਆਦਤ ਪਈ ਹੋਈ ਹੈ।

ਇਹੀ ਦੋਨੋ ਕੰਮ ਜਥੇਦਾਰ ਕਰਦੇ ਕਰਦੇ ਆਨੇ ਬਹਾਨੇ ਸੇਵਾ ਮੁਕਤ ਕਰ ਕੇ ਘਰ ਭੇਜ ਦਿੱਤੇ ਜਾਂਦੇ ਹਨ। ਇਹ ਜਥੇਦਾਰ ਸੇਵਾ ਮੁਕਤ ਹੋਣ ਤੋਂ ਬਾਦ ਵੀ ਵੱਡੀਆ ਵੱਡੀਆ ਸੰਸਥਾਵਾਂ, ਟਰੱਸਟ ਖੜੇ ਕਰ ਲੈਂਦੇ ਹਨ। ਸਿੱਖ ਸਰਮਾਏਦਾਰਾ ਨੂੰ ਲੁੱਟਣ ਪੁੱਟਣ ਲਗੇ ਰਹਿੰਦੇ ਹਨ। ਕਿਉਕੀ ਲਫਾਫੇ ਅਤੇ ਟੂਰ ਦਾ ਸਿਲਸਲਾ ਸੇਵਾ ਮੁਕਤ ਹੋਣ ਤੋਂ ਬਾਦ ਵੀ ਚਲਦਾ ਰਹਿੰਦਾ ਹੈ। ਜੇਕਰ ਸੇਵਾ ਮੁਕਤ ਜਥੇਦਾਰਾਂ ਦੀਆਂ ਜਾਇਦਾਦਾਂ ਦੀ ਪੜਤਾਲ ਕਰਨ ਲਈ ਕੋਈ ਕਮਿਸ਼ਨ ਬਣਿਆ ਤਾਂ ਸਾਰਾ ਕੁਝ ਸਾਹਮਣੇ ਆ ਜਾਵੇਗਾ। ਇਹੀ ਕੁਝ ਸ੍ਰੋਮਣੀ ਕਮੇਟੀ ਦੇ ਮੈਬਰ,ਅਕਾਲੀ ਦਲ ਦੇ ਲੀਡਰ ਸਥਾਨਿਕ ਗੁਰਦੁਆਰਿਆਂ ਦੀਆਂ ਜਾਇਦਾਦਾਂ ਉਪਰ ਟਰੱਸਟ ਬਣਾ ਕੇ ਖੂਬ ਕਮਾਈ ਕਰ ਰਹੇ ਹਨ। ਇਹਨਾ ਨੂੰ ਨਿੱਜੀ ਕਾਰੋਬਾਰ ਦੇ ਰੂਪ ਵਿਚ ਚਲਾ ਰਹੇ ਹਨ।।

ਸਾਨੂੰ ਸੱਚੇ ਸੂਚੇ ਸੁਹਿਰਦ ਸਿੱਖ ਵਿਦਵਾਨਾਂ , ਯੂਨੀਵਰਸਟੀ ਦੇ ਪ੍ਰੋਫੈਸਰ ,ਪ੍ਰਿੰਸੀਪਲ, ਐਡਵੋਕੇਟ , ਇਮਾਨਦਾਰ ਲੀਡਰਾਂ ਜਿਹੜੇ ਰੋਜ਼ਾਨਾ ਵੱਖ ਵੱਖ ਚੈਨਲਾਂ ਤੇ ਸਵਾਂਦ ਕਰਦੇ ਹਨ। ਉਹਨਾਂ ਨਾਲ ਬੈਠ ਕੇ ਕੋਈ ਪ੍ਰੋਗਰਾਮ ਬਣਾ ਕੇ,,,, ਪੰਥ ਦੀ ਅਗਵਾਈ ਤੇ ਅਕਾਲੀ ਦਲ ਦੀ ਸਥਾਪਨਾ,ਸ੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ,ਅਕਾਲ ਤਖਤ ਸਾਹਿਬ ਦੇ ਜਥੇਦਾਰਾ ਦੀ ਨਿਯੁਕਤੀ ,ਸੇਵਾ ਮੁਕਤ, ਬਾਰੇ ਖਰੜਿਆਂ ਨੂੰ ਇਕੱਠਾ ਕਰਨਾ ਚਾਹੀਦਾ ਹੈ। ਸਰਬੱਤ ਖ਼ਾਲਸਾ ਸੱਦਣ ਦੀ ਲੋੜ ਹੈ। ਸਾਡੇ ਕੋਲ ਬਾਦਲ ਦਲ ਦਾ ਕੋਈ ਬਦਲਾਅ ਨਹੀਂ ਹੈ। ਧੜੇ ਬਦਲਾਅ ਨਹੀਂ ਹੁੰਦੇ।

ਅਸੀ ਨਵੇਂ ਬਣੇ ਜਥੇਦਾਰ ਨਿਯੁਕਤ ਕੀਤੇ ਕਰਾਏ ਨੂੰ ਮੈਚ ਖੇਡਣ ਲਈ ਲਗੇ ਰਹਿਣ ਦੇਈਏ।

ਕੋਈ ਠੋਸ ਕੰਮ ਕਰੀਏ,ਕੌਮ ਨਿਰਾਸ਼ ਹੈ। ਪਰ ਜਾਗਰੂਕ ਹੈ। ਸ੍ਰੋਮਣੀ ਕਮੇਟੀ ਮੋਮ ਦੀ ਨੱਕ ਵਾਂਗੂੰ ਹੈ। ਲਿਖੇ ਹਿੱਸੇ ਫੈਂਸਲੇ ਪੜ੍ਹਨ ਲਈ ਸ੍ਰੋਮਣੀ ਕਮੇਟੀ ਮੈਬਰਾਂ ਨੂੰ ਦਿੱਤੇ ਜਾਂਦੇ ਹਨ। ਇਸ ਤੋਂ ਵੱਧ ਕੁਝ ਨਹੀਂ ਹੋਣਾ, ਨਵੇਂ ਹਾਊਸ ਤੇ ਨਵੇਂ ਇਕੋ ਅਕਾਲੀ ਦਲ ਦੀ ਲੋੜ ਹੈ। *ਅੱਜ ਤਕ 24 ਅਕਾਲੀ ਦਲ ਤੇ ਸਿੱਖ ਜਥੇਬੰਦੀਆਂ ਚੋਣ ਕਮਿਸ਼ਨ ਕੋਲ ਰਜਿਸਟਰ ਹਨ। ਇਕ ਹੋਰ ਬਣ ਜਾਵੇਗਾ। ਕੁਝ ਨਵਾ ਨਹੀ ਹੋ ਹੋਇਆ । ਇਹ ਸਾਰੀਆਂ ਦੁਕਾਨਾਂ ਬੰਦ ਕਰਨੀਆਂ ਚਾਹੀਦੀਆਂ ਹਨ

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ

Back to top button