Amritsar

ਜਥੇਦਾਰ ਤੁਹਾਡੇ ਸੰਵਿਧਾਨ ਨੂੰ ਬੱਦਲ ਸੱਕਦਾ ਹੈ ! SGPC ਦਾ ਐਕਟ ਸਿਰਫ ਸੇਵਾ ਸੰਭਾਲੀ ਤੱਕ! ਧਾਮੀ ਨੂੰ ਵਾਪਸੀ ਦੇ ਆਦੇਸ਼?

ਜਥੇਦਾਰ ਤੁਹਾਡੇ ਸੰਵਿਧਾਨ ਨੂੰ ਬਦਲ ਸੱਕਦਾ ਹੈ ! SGPC ਦਾ ਐਕਟ ਸਿਰਫ ਸੇਵਾ ਸੰਭਾਲੀ ਤੱਕ!ਧਾਮੀ ਨੂੰ ਵਾਪਸੀ ਦੇ ਆਦੇਸ਼?

ਜਥੇਦਾਰ ਸਾਹਿਬ ਨਾਲ ਮੀਟਿੰਗ ਹੋਈ ਖ਼ਤਮ ! ਧਾਮੀ ਨੂੰ ਵਾਪਸੀ ਦੇ ਆਦੇਸ਼?
ਅਮਨਦੀਪ ਸਿੰਘ /ਚਾਹਲ

ਅੱਜ ਜੋ ਮੀਟਿੰਗ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਉਹਨਾਂ ਦੇ ਗ੍ਰਹਿ ਤੇ 5 ਮੈਂਬਰੀ ਕਮੇਟੀ ਨਾਲ ਚੱਲ ਰਹੀ ਸੀ। ਉਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਆਦੇਸ਼ ਜਾਰੀ ਹੋਏ ਕਿ ਵਾਪਿਸ ਆ ਕੇ ਆਪਣੀ ਜਿੰਮੇਵਾਰੀ ਸੰਭਾਲੋ! ਇਹ ਮੀਡੀਆ ਨੂੰ ਦੱਸਦੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਸਿੰਘ ਸਾਹਿਬ ਹਾਲਾਂ ਵੀ 2ਦਸੰਬਰ ਵਾਲੇ ਹੁਕਮਨਾਮੇ ਇਨ ਬਿਨ ਲਾਗੂ ਕਰਨ ਤੇ ਬਜ਼ਿੱਦ ਹਨ। ਪਰ ਮੈਨੂੰ ਕਹਿੰਦੇ ਸਮਝ ਨਹੀਂ ਆਂਦੀ ਪ੍ਰੈਸ ਕਾਨਫਰੰਸ ਕਰਕੇ ਏ ਲੋਕ ਜਥੇਦਾਰ ਸਾਹਿਬ ਨੂੰ ਕਹੀ ਜਾ ਰਹੇ ਕਿ ਅਸੀਂ ਉਹਨਾਂ ਨੂੰ ਸੰਵਿਧਾਨ ਦਸਾਂਗੇ ਕਿ SGPC ਦੇ ਅਧੀਨ ਆਂਦੇ ਜਥੇਦਾਰ। ਵਡਾਲਾ ਨੇ ਤਤੇ ਹੋ ਕੇ ਕਿਹਾ ਸ਼੍ਰੀ ਅਕਾਲ ਤੱਖਤ ਸਾਹਿਬ ਨਾਲ ਭਿੜਨ ਵਾਲਿਓ ਹੱਟ ਜਾਉ। ਸ਼੍ਰੀ ਅਕਾਲ ਤੱਖਤ ਅਕਾਲ ਦਾ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ। ਇਥੇ ਅਰਦਾਸ ਕਰ ਗੁਰੂ ਸਾਹਿਬ ਨੇ ਜੰਗਾ ਲੜੀਆਂ ਤੇ ਜਿੱਤੀਆਂ ਨੇ ਇਸ ਤੱਖਤ ਵਿੱਚ ਇੰਨੀ ਤਾਕਤ ਹੈ ਕਿ ਤੁਹਾਡੇ ਸਵਿੰਧਾਨ ਨੂੰ ਖ਼ਤਮ ਕਰ ਸੱਕਦੇ ਜਥੇਦਾਰ ਸਾਹਿਬ ਕਿਉਂ ਕਿ ਗੁਰੂ ਸਾਹਿਬ ਨੇ ਦਿੱਲੀ ਤੱਖਤ ਤੋਂ ਵੀ ਉਚਾ ਬਣਾਇਆ ਇਸ ਤੱਖਤ ਸਾਹਿਬ ਨੂੰ।ਨਾਲ਼ੇ 1606 ਵਿੱਚ ਜਥੇਦਾਰ ਸੰਵਿਧਾਨ ਦੇ ਅਧੀਨ ਨਹੀਂ ਸੀ। ਉਹਨਾਂ ਕਿਹਾ ਇਹਨਾਂ ਜਥੇਦਾਰ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਜਿੰਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਰਹੇ ਨੇ ਕੌਮ ਉਹਨਾਂ ਨੂੰ ਭਗੋੜਾ ਹੀ ਕਹੇਗੀ। ਇਹਨਾਂ ਦੀ ਮੱਤ ਵੱਜ ਗਈ ਹੈ ਸ਼੍ਰੀ ਅਕਾਲ ਤੱਖਤ ਮਹਾਨ ਹੈ ਤੇ ਹਰ ਸਿੱਖ ਇਸਦੇ ਸਾਹਮਣੇ ਝੁੱਕਦਾ ਹੈ ਪਰ ਇਹ ਸਿੰਘ ਸਾਹਿਬ ਨੂੰ ਆ ਕੇ ਨੀਵਾਂ ਦਿਖਾ ਰਹੇ ਜੋ ਬਰਦਾਸ਼ਤ ਨਹੀਂ ਹੋਏਗਾ।

Back to top button