Jalandhar
ਜਲੰਧਰ ਕੋਰਟ ਕੰਪਲੈਕਸ ਤੋਂ ਗੈਂਗਸਟਰਾਂ ਨੇ ਛੱਤ ਤੋਂ ਮਾਰੀ ਛਾਲ; ਦੋਵਾਂ ਦੀਆਂ ਲੱਤਾਂ ਟੁੱਟੀਆਂ
Gangsters jumped from the roof of the Jalandhar court complex;

Gangsters jumped from the roof of the Jalandhar court complex;
ਜਲੰਧਰ ਕੋਰਟ ਕੰਪਲੈਕਸ ‘ਚ ਪੇਸ਼ੀ ਲਈ ਆਏ ਦੋ ਗੈਂਗਸਟਰ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ। ਪੁਲਿਸ ਤੋਂ ਬਚਣ ਲਈ ਦੋਵਾਂ ਨੇ ਕੋਰਟ ਕੰਪਲੈਕਸ ਦੀ ਛੱਤ ਤੋਂ ਛਾਲ ਮਾਰ ਦਿੱਤੀ। ਪੁਲਿਸ ਨੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ। ਛਾਲ ਮਾਰਨ ਦੌਰਾਨ ਇੱਕ ਗੈਂਗਸਟਰ ਦੇ ਪੈਰ ‘ਚ ਗੰਭੀਰ ਸੱਟ ਆਈ, ਜਿਸ ਨੂੰ ਪੁਲਿਸ ਨੇ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਹੈ।
ਪੁਲਿਸ ਮੁਤਾਬਕ, ਦੋਵੇਂ ਨੌਜਵਾਨ ਕਿਸੇ ਹੋਰ ਮਾਮਲੇ ‘ਚ ਪੇਸ਼ੀ ਲਈ ਕੋਰਟ ਪਹੁੰਚੇ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੇਵੀ ਤਲਾਬ ਮੰਦਿਰ ਕੰਪਲੈਕਸ ‘ਚ ਕਰੀਬ ਇੱਕ ਮਹੀਨਾ ਪਹਿਲਾਂ ਹੋਈ ਪੱਥਰਬਾਜ਼ੀ ਦੇ ਮਾਮਲੇ ‘ਚ ਲੋੜੀਂਦੇ ਦੋਵੇਂ ਮੁਲਜ਼ਮ ਕੋਰਟ ‘ਚ ਮੌਜੂਦ ਹਨ। ਇਸ ਤੋਂ ਬਾਅਦ ਪੁਲਿਸ ਟੀਮ ਉਨ੍ਹਾਂ ਨੂੰ ਫੜਨ ਲਈ ਪਹੁੰਚੀ। ਪੁਲਿਸ ਨੂੰ ਦੇਖਦਿਆਂ ਹੀ ਦੋਵੇਂ ਭੱਜਣ ਲੱਗੇ ਅਤੇ ਬਚਣ ਲਈ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ।
ਪੁਲਿਸ ਨੇ ਦੋਵਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਜ਼ਖ਼ਮੀ ਮੁਲਜ਼ਮ ਦਾ ਹਸਪਤਾਲ ‘ਚ ਇਲਾਜ ਕਰਵਾਇਆ ਜਾ ਰਿਹਾ ਹੈ। ਇਲਾਜ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਪੂਰੇ ਮਾਮਲੇ ਦੀ ਸਥਿਤੀ ਸਪੱਸ਼ਟ ਹੋਵੇਗੀ ਅਤੇ ਦੋਸ਼ ਸਹੀ ਪਾਏ ਜਾਣ ‘ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।












