
ਇੰਟਰਨੈੱਟ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਸੀ। ਵੀਡੀਓ ‘ਚ ਇਕ ਮੁਟਿਆਰ ਹਵਾ ‘ਚ ਫਾਇਰ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦਾ ਸਾਥੀ ਵੀਡੀਓ ਬਣਾ ਰਿਹਾ ਸੀ। ਇਹ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗੋਲ਼ੀ ਚਲਾਉਣ ਵਾਲੀ ਲੜਕੀ ਇਕ ਟਰੈਵਲ ਏਜੰਟ ਦੀ ਨੂੰਹ ਹੈ। ਜਿਸ ਹਥਿਆਰ ਨਾਲ ਗੋਲ਼ੀ ਚਲਾਈ ਜਾ ਰਹੀ ਹੈ, ਉਹ ਲਾਇਸੈਂਸੀ ਹਥਿਆਰ ਦੱਸਿਆ ਜਾ ਰਿਹਾ ਹੈ।
ਲੜਕੀ ਦਾ ਵੀਜ਼ਾ ਲੱਗਾ ਸੀ ਤੇ ਵਿਦੇਸ਼ ਜਾਣ ਦੀ ਖੁਸ਼ੀ ‘ਚ ਉਸ ਨੇ ਹਵਾਈ ਫਾਇਰ ਕੀਤਾ। ਇਹ ਵੀਡੀਓ ਪੁਲਿਸ ਕੋਲ ਵੀ ਪਹੁੰਚ ਚੁੱਕੀ ਹੋਈ ਹੈ। ਇਸ ਸਬੰਧ ‘ਚ ਡੀਸੀਪੀ ਜਸਕਿਰਨ ਸਿੰਘ ਤੇਜਾ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਾਫ ਨਹੀਂ ਹੋ ਰਿਹਾ ਕਿ ਵੀਡੀਓ ਕਿੱਥੋੰ ਦੀ ਹੈ ਤੇ ਗੋਲ਼ੀ ਚਲਾਉਣ ਵਾਲੀ ਲੜਕੀ ਕੌਣ ਹੈ