Jalandhar

ਜਲੰਧਰ ਤੋਂ ਭਾਣਜੇ ਦਾ ਵਿਆਹ ਵੇਖਣ ਗਏ ਗ੍ਰੰਥੀ ਸਿੰਘ ਦੀ ਇਨੋਵਾ ਗੱਡੀ ਨੂੰ ਤੇਲ ਪਾ ਕੇ ਲਗਾਈ ਅੱਗ

Granthi Singh's Innova car set on fire after he went from Jalandhar to attend his nephew's wedding

Granthi Singh’s Innova car set on fire after he went from Jalandhar to attend his nephew’s wedding

ਤਰਨਤਾਰਨ ਜ਼ਿਲ੍ਹੇ ਦ ਕਸਬਾ ਫਤਿਆਬਾਦ ਵਿਖੇ ਭਾਣਜੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਲੰਧਰ ਤੋਂ ਆਏ ਮਾਮੇ ਦੀ ਇਨੋਵਾ ਗੱਡੀ ਨੂੰ ਲੰਘੀ ਰਾਤ ਕਰੀਬ ਦੋ ਵਜੇ ਸਕੂਟਰੀ ਸਵਾਰ ਦੋ ਸ਼ਰਾਰਤੀਆਂ ਨੇ ਤੇਲ ਪਾ ਕੇ ਅੱਗ ਲਗਾ ਦਿੱਤੀ। ਜਿਸ ਵੇਲੇ ਗੱਡੀ ਨੂੰ ਅੱਗ ਲਗਾਈ ਗਈ ਤਾਂ ਧਮਾਕੇ ਦੀ ਤਰ੍ਹਾਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਜਿਸ ਤੋਂ ਬਾਅਦ ਪਰਿਵਾਰ ਘਰੋਂ ਬਾਹਰ ਆਇਆ ਅਤੇ ਅੱਗ ਉੱਪਰ ਕਾਬੂ ਪਾਉਣ ਦਾ ਯਤਨ ਕਰਨ ਲੱਗੇ। ਪਰ ਵੇਖਦੇ ਹੀ ਵੇਖਦੇ ਅੱਗ ਬੁਰੀ ਤਰ੍ਹਾਂ ਨਾਲ ਸੜ੍ਹ ਕੇ ਸਵਾਹ ਹੋ ਗਈ

 

ਜ਼ਿਲ੍ਹਾ ਜਲੰਧਰ ਦੇ ਪਿੰਡ ਅਕਬਰਪੁਰਾ ਕਲਾਂ ਵਾਸੀ ਗ੍ਰੰਥੀ ਭਾਈ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਾਣਜੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਫਤਿਆਬਾਦ ਪਰਿਵਾਰ ਸਮੇਤ ਪੁੱਜਾ ਸੀ। ਉਨ੍ਹਾਂ ਆਪਣੀ ਇਨੋਵਾ ਗੱਡੀ ਪੀਬੀ88 1294 ਘਰ ਦੇ ਬਾਹਰ ਖੜੀ ਕੀਤੀ ਸੀ। ਰਾਤ ਜਦੋਂ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਕਰੀਬ ਦੋ ਵਜੇ ਦੋ ਵਿਅਕਤੀ ਜੋ ਸਕੂਟਰੀ ’ਤੇ ਆਏ ਅਤੇ ਉਨ੍ਹਾਂ ਨੇ ਤੇਲ ਛਿੜਕ ਕੇ ਗੱਡੀ ਨੂੰ ਅੱਗ ਲਗਾ ਦਿੱਤੀ।

Back to top button