ਜਲੰਧਰ ਨੈਸ਼ਨਲ ਹਾਈਵੇ ’ਤੇ ਗੁਰਦੁਆਰਾ ਬਾਬੇ ਸ਼ਹੀਦਾਂ ਪੁੱਲ ਤੇ ਸੜਕ ਹਾਦਸਾ, ਕਈ ਸਵਾਰੀਆਂ ਜ਼ਖ਼ਮੀ
Road accident at Gurdwara Baba Shaheedan Bridge on Jalandhar National Highway, several passengers injured

ਨੈਸ਼ਨਲ ਹਾਈਵੇ ’ਤੇ ਬੱਲਾਂ ਗੇਟ ਨੇੜੇ ਖੜੇ ਟਿੱਪਰ ਵਿਚ ਬੱਸ ਵੱਜਣ ਕਾਰਨ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਜਲੰਧਰ ਡਿੱਪੂ ਨੰ. 2 ਦੀ ਬੱਸ ਬਾਬੇ ਸ਼ਹੀਦਾਂ ਸਰਮਸਤਪੁਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਪੁਲ ਤੋਂ ਉਤਰਦਿਆਂ ਸਾਰ ਹੀ ਹਾਈਵੇ ’ਤੇ ਖਰਾਬ ਖੜ੍ਹੇ ਟਿੱਪਰ ਨਾਲ ਟਕਰਾ ਗਈ। ਜ਼ੋਰਦਾਰ ਟੱਕਰ ਕਾਰਨ ਬੱਸ ਅੱਗਿਓਂ ਚਕਨਾਚੂਰ ਹੋ ਗਈ ਅਤੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆ। ਮੌਕੇ ’ਤੇ ਪਹੁੰਚੇ ਐਸਐਸਐਫ ਦੇ ਕਰਮਚਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਈਵੇ ’ਤੇ ਖਰਾਬ ਹੋਇਆ ਟਿੱਪਰ ਖੜ੍ਹਾ ਸੀ ਤੇ ਉਸ ਦੀਆਂ ਲਾਈਟਾਂ ਤੇ ਇਸ਼ਾਰੇ ਜਗ ਰਹੇ ਸਨ ਅਤੇ ਹਾਈਵੇ ’ਤੋਂ ਇਕ ਕਾਰ ਨੂੰ ਉਸ ਨੂੰ ਕਰਾਸ ਕਰ ਰਹੀ ਸੀ। ਕਾਰ ਨੂੰ ਬਚਾਉਣ ਲਈ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਕੱਟ ਮਾਰਿਆ ਤਾਂ ਉਸ ਦੀ ਖੜ੍ਹੇ ਟਿੱਪਰ ਨਾਲ ਸਿੱਧੀ ਜ਼ੋਰਦਾਰ ਟੱਕਰ ਹੋ ਗਈ।
ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਈ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਫਸਟ ਏਡ ਦਿੱਤੀ ਗਈ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਖਰਾਬ ਹੋਏ ਟਿੱਪਰ ਦਾ ਡਰਾਈਵਰ ਨੀਰਜ ਕੁਮਾਰ ਮਿਸ਼ਰਾ ਵਾਸੀ ਪੰਜਾਬੀ ਬਾਗ ਮੌਕੇ ਤੋਂ ਫਰਾਰ ਹੋ ਗਿਆ। ਉਧਰ ਰੋਡਵੇਜ਼ ਦੀ ਬੱਸ ਦੇ ਡਰਾਈਵਰ ਸੁਖਚੈਨ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ