

ਬ੍ਰਾਜ਼ੀਲ ‘ਚ ਜਹਾਜ਼ ਹਾਦਸੇ ‘ਚ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬ੍ਰਾਜ਼ੀਲ ਅਤੇ ਅਮਰੀਕਾ ਦੇ ਯਾਤਰੀ ਵੀ ਸ਼ਾਮਲ ਹਨ। ਸਾਰੇ ਯਾਤਰੀ ਬਾਰਸੀਲੋਨਾ ਵਿੱਚ ਮੱਛੀਆਂ ਫੜਨ ਜਾ ਰਹੇ ਸਨ।
ਇਹ ਹਾਦਸਾ ਮਾਨੌਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋਸ ਸੂਬੇ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਵਾਪਰਿਆ। ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਬ੍ਰਾਜ਼ੀਲ ਮੀਡੀਆ ਮੁਤਾਬਕ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਕਰਨ ਲਈ ਲੈਂਡਿੰਗ ਸਟ੍ਰਿਪ ਦਾ ਅੰਦਾਜ਼ਾ ਨਹੀਂ ਲਗਾ ਸਕਿਆ।
ਨੈਸ਼ਨਲ ਸਿਵਲ ਏਵੀਏਸ਼ਨ ਏਜੰਸੀ ਦੇ ਅਨੁਸਾਰ, 18 ਯਾਤਰੀਆਂ ਦੀ ਸਮਰੱਥਾ ਵਾਲਾ EMB-110 ਨਾਮ ਦਾ ਇਹ ਜਹਾਜ਼ ਮਾਨੋਸ ਟੈਕਸੀ ਏਰੀਓ ਨਾਮਕ ਕੰਪਨੀ ਦਾ ਸੀ। ਇਹ ਜਹਾਜ਼ ਮਾਨੌਸ ਤੋਂ ਬਾਰਸੀਲੋਨਾ ਜਾ ਰਿਹਾ ਸੀ।

