canada, usa ukJalandhar

ਥਾਈਲੈਂਡ ਦੇ ਪੱਟਾਇਆ ’ਚ 3 ਭਾਰਤੀ ਸੈਲਾਨੀਆਂ ਨੂੰ ਅਗਵਾ ਕਰਕੇ 40-40 ਲੱਖ ਫਿਰੌਤੀ ਮੰਗਣ ਦਾ ਮਾਮਲਾ : ਜਲੰਧਰ ਦੇ ਅਵਤਾਰ ਸਿੰਘ ਸਮੇਤ 5 ਲੋਕ ਗ੍ਰਿਫ਼ਤਾਰ

Case of kidnapping and ransom of 3 Indian tourists in Pattaya, Thailand: 5 people including Avtar Singh from Jalandhar arrested

Case of kidnapping and ransom of 3 Indian tourists in Pattaya, Thailand: 5 people including Avtar Singh from Jalandhar arrested

ਥਾਈਲੈਂਡ ਦੇ ਪੱਟਾਇਆ ’ਚ 3 ਭਾਰਤੀ ਸੈਲਾਨੀਆਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ ਮਾਮਲੇ ‘ਚ ਜਲੰਧਰ ਦੇ ਅਵਤਾਰ ਸਿੰਘ ਸਮੇਤ 5 ਲੋਕ ਗ੍ਰਿਫ਼ਤਾਰ
ਥਾਈਲੈਂਡ ਪੁਲਿਸ ਨੇ 3 ਭਾਰਤੀ ਨੌਜਵਾਨਾ ਨੂੰ ਸੁਰੱਖਿਅਤ ਛਡਾਇਆ, ਪਰਿਵਾਰਾਂ ਤੋਂ 40-40 ਲੱਖ ਰੁਪਏ ਮੰਗਣ ਦਾ ਦੋਸ਼

ਪੱਟਾਇਆ, ਥਾਈਲੈਂਡ / ਨਵਦੀਪ ਸਿੰਘ 28 ਜੁਲਾਈ 2026

ਥਾਈਲੈਂਡ ਦੇ ਪੱਟਾਇਆ ਸ਼ਹਿਰ ਵਿੱਚ ਤਿੰਨ ਭਾਰਤੀ ਸੈਲਾਨੀਆਂ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਬੰਦੀ ਬਣਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਵਲੋਂ ਵੱਡੀ ਕਾਰਵਾਈ ਹੋਈ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਜਲੰਧਰ ਜਿਲੇ ਨਾਲ ਸਬੰਧਤ ਅਵਤਾਰ ਸਿੰਘ ਸਮੇਤ ਪੰਜ ਸ਼ੱਕੀ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇੰਡੀਅਨ ਕਮਿਉਨਟੀ ਇਸਟੰ ਥਾਈਲੈਂਡ ਪ੍ਰਧਾਨ ਲਸ਼ਮਣ ਸਿੰਘ ਅਤੇ ਪੀ ਆਰ ਓ ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਅਕਤੀਆਂ ਵਿੱਚ ਅਵਤਾਰ ਸਿੰਘ ਜਲੰਧਰ , ਜਗਜੀਤ ਸਿੰਘ ਅੰਮ੍ਰਿਤਸਰ ਅਤੇ ਰਾਮਬਾਲਕ ਕੁਮਾਰ ਬਿਹਾਰ ਦੇ ਨਾਮ ਸਾਹਮਣੇ ਆਏ ਹਨ, ਜਦਕਿ ਦੋ ਹੋਰ ਸ਼ੱਕੀਆਂ ਦੇ ਨਾਮ ਅਧਿਕਾਰਤ ਤੌਰ ’ਤੇ ਸਾਹਮਣੇ ਆਉਣੇ ਬਾਕੀ ਹਨ। ਪੁਲਿਸ ਵੱਲੋਂ ਪੰਜਾਂ ਦੀ ਕਥਿਤ ਭੂਮਿਕਾ ਅਤੇ ਇਸ ਮਾਮਲੇ ਨਾਲ ਜੁੜੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਅਵਤਾਰ ਸਿੰਘ ਦਾ ਸਬੰਧ ਜਲੰਧਰ, ਪੰਜਾਬ ਨਾਲ ਦੱਸਿਆ ਗਿਆ ਹੈ। ਇਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਤੇ ਲੱਗੇ ਦੋਸ਼ਾਂ ਦੀ ਹੁਣ ਥਾਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਥਿਤ ਗਿਰੋਹ ਨੇ ਪਹਿਲਾਂ ਵੀ ਭਾਰਤੀ ਜਾਂ ਹੋਰ ਵਿਦੇਸ਼ੀ ਸੈਲਾਨੀਆਂ ਨੂੰ ਇਸੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾਂ ਨਹੀਂ ਅਤੇ ਫਿਰੌਤੀ ਵਜੋਂ ਕਥਿਤ ਤੌਰ ’ਤੇ ਲਈ ਗਈ ਰਕਮ ਕਿੱਥੇ ਗਈ ਹੈ ।

ਤਿੰਨ ਭਾਰਤੀ ਨੌਜਵਾਨ ਘਰ ਵਿੱਚ ਬੰਦੀ ਮਿਲੇ

ਜਾਣਕਾਰੀ ਮੁਤਾਬਿਕ ਇਸ ਤੋਂ ਪਹਿਲਾਂ 27 ਜੁਲਾਈ ਨੂੰ ਚੋਨਬੁਰੀ ਇਮੀਗ੍ਰੇਸ਼ਨ ਅਤੇ ਪੱਟਾਇਆ ਪੁਲਿਸ ਨੇ ਸਾਂਝੀ ਕਾਰਵਾਈ ਕਰਕੇ ਨੋਂਗ ਪ੍ਰੂ, ਬਾਂਗਲਾਮੁੰਗ ਇਲਾਕੇ ਦੇ ਇੱਕ ਦੋ ਮੰਜ਼ਿਲਾ ਟਾਊਨਹਾਊਸ ਵਿੱਚੋਂ ਤਿੰਨ ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਸੀ।

ਪੁਲਿਸ ਮੁਤਾਬਕ ਤਿੰਨਾਂ ਨੂੰ ਦੂਜੀ ਮੰਜ਼ਿਲ ’ਤੇ ਵੱਖ-ਵੱਖ ਥਾਵਾਂ ’ਤੇ ਬੰਦੀ ਬਣਾਇਆ ਗਿਆ ਸੀ। ਉਨ੍ਹਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਮਦਦ ਲਈ ਆਵਾਜ਼ ਨਾ ਲਗਾ ਸਕਣ ਲਈ ਮੂੰਹ ’ਤੇ ਟੇਪ ਲਗਾਈ ਗਈ ਸੀ।

ਥਾਈ ਪੁਲਿਸ ਨੇ ਮੌਕੇ ਤੇ ਰੱਸੀਆਂ, ਕੇਬਲ ਟਾਈਜ਼, ਟੇਪ ਅਤੇ ਲਾਲ ਸਪਰੇਅ ਪੇਂਟ ਸਮੇਤ ਹੋਰ ਸਮੱਗਰੀ ਬਰਾਮਦ ਕੀਤੀ। ਜਾਂਚ ਅਨੁਸਾਰ ਲਾਲ ਸਪਰੇਅ ਦੀ ਵਰਤੋਂ ਪੀੜਤਾਂ ਨੂੰ ਤਸਵੀਰਾਂ ਅਤੇ ਵੀਡੀਓ ਵਿੱਚ ਗੰਭੀਰ ਜ਼ਖ਼ਮੀ ਦਿਖਾਉਣ ਲਈ ਕੀਤੇ ਜਾਣ ਦਾ ਦੋਸ਼ ਹੈ, ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਡਰਾ ਕੇ ਪੈਸੇ ਮੰਗੇ ਜਾ ਸਕਣ।

ਪਰਿਵਾਰਾਂ ਤੋਂ 40-40 ਲੱਖ ਰੁਪਏ ਦੀ ਕੀਤੀ ਮੰਗ

ਪੀੜਤਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਟੂਰ ਪੈਕੇਜ ਰਾਹੀਂ ਥਾਈਲੈਂਡ ਆਏ ਸਨ। 21 ਜੁਲਾਈ ਨੂੰ ਸੁਵਰਨਭੂਮੀ ਏਅਰਪੋਰਟ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪੱਟਾਇਆ ਲਿਆਂਦਾ ਗਿਆ। ਦੋਸ਼ ਹੈ ਕਿ ਹੋਟਲ ਚੈੱਕ-ਇਨ ਅਤੇ ਨਾਸ਼ਤੇ ਲਈ ਲਿਜਾਣ ਦੇ ਬਹਾਨੇ ਉਨ੍ਹਾਂ ਨੂੰ ਇੱਕ ਘਰ ਵਿੱਚ ਲਿਜਾ ਕੇ ਬੰਦੀ ਬਣਾ ਕੇ ਰਖਿਆ ਗਿਆ ਅਤੇ ਭਾਰੀ ਕੁੱਟਮਾਰ ਕੀਤੀ ਗਈ।

ਪੀੜਤਾਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਤੋਂ ਪਹਿਲਾਂ ਇੱਕ ਹੋਰ ਭਾਰਤੀ ਵਿਅਕਤੀ ਨੂੰ ਕਥਿਤ ਤੌਰ ’ਤੇ ਬੰਦੀ ਬਣਾਇਆ ਗਿਆ ਸੀ ਅਤੇ ਉਸਦੇ ਪਰਿਵਾਰ ਵੱਲੋਂ ਲਗਭਗ 30 ਲੱਖ ਰੁਪਏ ਦੇਣ ਤੋਂ ਬਾਅਦ ਉਸਨੂੰ ਛੱਡਿਆ ਗਿਆ।

ਇਸ ਗੰਭੀਰ ਮਾਮਲੇ ਵਿੱਚ Indian Community Eastern Thailand ਸੰਸਥਾ ਨੇ ਪੁਲਿਸ ਨਾਲ ਕੀਤਾ ਤਾਲਮੇਲ ਕਰਕੇ ਪੀੜ੍ਹਤ ਲੋਕਾਂ ਨੂੰ ਇਨਾ ਦੀ ਚੁੰਗਲ ਚੋ ਛਡਾਇਆ ਗਿਆ

ਇਸ ਗੰਭੀਰ ਮਾਮਲੇ ਵਿੱਚ Indian Community Eastern – Thailand (ICE Thailand) ਨੇ ਪੀੜਤ ਭਾਰਤੀ ਨਾਗਰਿਕਾਂ ਦੀ ਮਦਦ ਲਈ ਸਥਾਨਕ ਪੁਲਿਸ ਅਤੇ ਥਾਈ ਅਧਿਕਾਰੀਆਂ ਨਾਲ ਤਾਲਮੇਲ ਕੀਤਾ।

ਇਸ ਮੌਕੇ CE Thailand ਦੇ ਨਰੇਸ਼ ਚੰਦਰ, ਸਿੰਡੀ ਅਤੇ ਗੁਰਚਰਨਜੀਤ ਸਿੰਘ ਵੱਲੋਂ ਵੀ ਭਾਈਚਾਰਕ ਪੱਧਰ ’ਤੇ ਸਹਿਯੋਗ ਕੀਤਾ ਗਿਆ। ਸੰਸਥਾ ਦੀ PRO ਟੀਮ ਦੇ ਨਵਦੀਪ ਸਿੰਘ, ਰਵੀ ਕਾਂਤ ਅਤੇ ਅਮਿਤ ਸ਼ਰਮਾ ਨੇ ਜਾਣਕਾਰੀ ਅਤੇ ਸੰਪਰਕ ਸਬੰਧੀ ਤਾਲਮੇਲ ਵਿੱਚ ਸਹਿਯੋਗ ਦਿੱਤਾ।

ਇਸ ਮਾਮਲੇ ਦੀ ਜਾਣਕਾਰੀ ਭਾਰਤੀ ਦੂਤਾਵਾਸ, ਬੈਂਕਾਕ ਨੂੰ ਵੀ ਦੇ ਦਿੱਤੀ ਗਈ ਹੈ, ਤਾਂ ਜੋ ਦੂਤਾਵਾਸ ਨੂੰ ਪੀੜਤ ਭਾਰਤੀ ਨਾਗਰਿਕਾਂ ਅਤੇ ਚੱਲ ਰਹੀ ਪੁਲਿਸ ਕਾਰਵਾਈ ਬਾਰੇ ਜਾਣੂ ਰੱਖਿਆ ਜਾ ਸਕੇ।

 

ਜਾਂਚ ਜਾਰੀ, ਹੋਰ ਖੁਲਾਸਿਆਂ ਦੀ ਸੰਭਾਵਨਾ

ਪੰਜ ਸ਼ੱਕੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅੱਗੇ ਵਧਾਈ ਜਾ ਰਹੀ ਹੈ। ਜਾਂਚ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਥਿਤ ਗਿਰੋਹ ਨਾਲ ਹੋਰ ਲੋਕ ਜੁੜੇ ਹੋਏ ਸਨ ਜਾਂ ਨਹੀਂ ਅਤੇ ਕੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਹਨ।

ICE Thailand ਵੱਲੋਂ ਤਿੰਨਾਂ ਭਾਰਤੀ ਨੌਜਵਾਨਾਂ ਨੂੰ ਸੁਰੱਖਿਅਤ ਬਚਾਉਣ ਅਤੇ ਮਾਮਲੇ ਵਿੱਚ ਕਾਰਵਾਈ ਲਈ ਚੋਨਬੁਰੀ ਇਮੀਗ੍ਰੇਸ਼ਨ, ਪੱਟਾਇਆ ਪੁਲਿਸ ਅਤੇ ਸਬੰਧਤ ਥਾਈ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਹੈ।

ਸੰਸਥਾ ਦੇ ਪ੍ਰਧਾਨ ਨੇ ਦਸਿਆ ਕਿ ਅਵਤਾਰ ਸਿੰਘ, ਜਗਜੀਤ ਸਿੰਘ, ਰਾਮਬਾਲਕ ਕੁਮਾਰ ਅਤੇ ਹੋਰ ਗ੍ਰਿਫ਼ਤਾਰ ਵਿਅਕਤੀਆਂ ਨੂੰ ਇਸ ਸਮੇਂ ਸ਼ੱਕੀ/ਮੁਲਜ਼ਮ ਵਜੋਂ ਦਰਸਾਇਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਦੋਸ਼ਾਂ ਦਾ ਅੰਤਿਮ ਨਿਰਣਾ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਹੋਵੇਗਾ।

ਇਸ ਮੌਕੇ ਮੁੱਖ 4 ਪੁਲਿਸ ਅਧਿਕਾਰੀ ਪੁਲਿਸ ਕਰਨਲ ਨਫੱਸਫੋਂਗ ਖੋਸਿਤਸੂਰੀਆਮਣੀ, ਚੋਨਬੁਰੀ ਇਮੀਗ੍ਰੇਸ਼ਨ ਪੁਲਿਸ ਦੇ ਸੁਪਰਿੰਟੈਂਡੈਂਟ, ਪੁਲਿਸ ਲੈਫਟੀਨੈਂਟ ਕਰਨਲ ਕਵਿਨਵਾਟ ਅਰਯਾਸੂਰੀਵੋਂਗ, ਚੋਨਬੁਰੀ ਇਮੀਗ੍ਰੇਸ਼ਨ ਪੁਲਿਸ ਦੇ ਡਿਪਟੀ ਸੁਪਰਿੰਟੈਂਡੈਂਟ, ਪੁਲਿਸ ਕਰਨਲ ਅਨੇਕ ਸਰਾ ਥੋਂਗਯੂ* — ਪਟਾਇਆ ਸਿਟੀ ਪੁਲਿਸ ਸਟੇਸ਼ਨ ਦੇ ਸੁਪਰਿੰਟੈਂਡੈਂਟ,ਪੁਲਿਸ ਲੈਫਟੀਨੈਂਟ ਕਰਨਲ ਅਰੁਤ ਸਫਾਨੋਨ,ਪਟਾਇਆ ਸਿਟੀ ਪੁਲਿਸ ਦੇ ਜਾਂਚ ਵਿਭਾਗ ਦੇ ਡਿਪਟੀ ਸੁਪਰਿੰਟੈਂਡੈਂਟ ਹਾਜਰ ਸਨ 

Back to top button