IndiaHealth

ਨਵੇਂ ਸਾਲ ‘ਤੇ ਬੁਰੀ ਖ਼ਬਰ: ਕਾਰ- ਟਰੱਕ ਦੀ ਟੱਕਰ ‘ਚ ਇੱਕੋ ਪਿੰਡ ਦੇ 5 ਲੋਕਾਂ ਦੀ ਮੌਤ

ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਤੋਂ ਨਵੇਂ ਸਾਲ ਉਤੇ ਬੁਰੀ ਖ਼ਬਰ ਸਾਹਮਣੇ ਆਈ ਹੈ। ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਨਵੇਂ ਸਾਲ ਦੀ ਰਾਤ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਘਟਨਾ ਤੋਂ ਬਾਅਦ ਮੌਕੇ ਉਤੇ ਹਾਹਾਕਾਰ ਮੱਚ ਗਈ।

ਪੁਲਿਸ ਅਤੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਗੰਭੀਰ ਜ਼ਖਮੀ ਵਿਅਕਤੀ ਨੂੰ ਬੀਕਾਨੇਰ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਅੱਜ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਪੁਲਿਸ ਮੁਤਾਬਕ ਇਹ ਹਾਦਸਾ ਹਨੂੰਮਾਨਗੜ੍ਹ ਜ਼ਿਲੇ ਦੇ ਪੱਲੂ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਬਿਸਰਾਸਰ ‘ਚ ਦੇਰ ਰਾਤ ਵਾਪਰਿਆ। ਇੱਥੇ ਦੇਰ ਰਾਤ ਟਰੱਕ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ।

ਇਸ ਹਾਦਸੇ ‘ਚ ਕਾਰ ‘ਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਰਾਹਗੀਰਾਂ ਦੀ ਸੂਚਨਾ ‘ਤੇ ਪੱਲੂ ਪੁਲਿਸ ਉਥੇ ਪਹੁੰਚ ਗਈ। ਬਾਅਦ ‘ਚ ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਪੱਲੂ ਹਸਪਤਾਲ ਪਹੁੰਚਾਇਆ।

ਉੱਥੇ ਦੋ ਜ਼ਖਮੀਆਂ ਦੀ ਵੀ ਮੌਤ ਹੋ ਗਈ। ਗੰਭੀਰ ਜ਼ਖਮੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬੀਕਾਨੇਰ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਟਰੱਕ ਪਲਟ ਗਿਆ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਪੱਲੂ ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਕਾਰ ਵਿਚ ਸਵਾਰ ਵਿਅਕਤੀ ਵਿਚ ਫਸ ਗਏ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਬਿਸਰਾਸਰ ਪਿੰਡ ਦੇ ਰਹਿਣ ਵਾਲੇ ਸਨ।

One Comment

  1. Wow, fantastic blog layout! How long have you been blogging for?
    you make blogging glance easy. The overall glance of your site is
    wonderful, let alone the content! You can see similar here e-commerce

Leave a Reply

Your email address will not be published.

Back to top button