ਅਮਰੀਕਾ ਦੇ ਕੋਲੋਰਾਡੋ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਗੇ ਕਲੱਬ ਵਿੱਚ ਗੋਲੀਬਾਰੀ ਹੋਈ। ਇਸ ਘਟਨਾ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਕਿਊ ਕਲੱਬ ‘ਚ ਵਾਪਰੀ। ਪੁਲਿਸ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਕੁਝ ਰਿਪੋਰਟਾਂ ਮੁਤਾਬਕ ਦੋਸ਼ੀ ਵੀ ਜ਼ਖਮੀ ਹੈ।
ਗੋਲੀਬਾਰੀ ਦੀ ਇਹ ਘਟਨਾ ‘ਟ੍ਰਾਂਸਜੈਂਡਰ ਡੇਅ ਆਫ਼ ਰੀਮੇਮਬਰੈਂਸ’ ਜਾਂ ਟੀਡੀਓਆਰ ‘ਤੇ ਵਾਪਰੀ। ਟਰਾਂਸਜੈਂਡਰ ਭਾਈਚਾਰੇ ਦੇ ਸੰਘਰਸ਼ ਦਾ ਸਨਮਾਨ ਕਰਨ ਲਈ ਹਰ ਸਾਲ 20 ਨਵੰਬਰ ਨੂੰ ਟਰਾਂਸਜੈਂਡਰ ਡੇ ਆਫ਼ ਰੀਮੇਬਰੈਂਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣਾ ਸਾਲ 1999 ਤੋਂ ਸ਼ੁਰੂ ਹੋਇਆ ਸੀ। ਗੋਲੀਬਾਰੀ ਦੀ ਇਸ ਘਟਨਾ ‘ਤੇ ਅਮਰੀਕੀ ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਬੰਦੂਕਧਾਰੀ ਨੇ ਸਨਾਈਪਰ ਰਾਈਫਲ ਦੀ ਵਰਤੋਂ ਕਰਦੇ ਹੋਏ ਘੱਟੋ-ਘੱਟ 10 ਲੋਕਾਂ ‘ਤੇ ਗੋਲੀਬਾਰੀ ਕੀਤੀ ਹੈ।