
ਜਲੰਧਰ ਲੋਕ ਸਭਾ ਉਪ ਚੋਣ, ਨੀਟੂ ਸ਼ਟਰਾਂਵਾਲਾ ਵੀ ਚੋਣ ਨੂੰ ਜਿੱਤਣ ਦੀਆਂ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ। ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਰਕੇ ਸੁਰਖੀਆਂ ‘ਚ ਰਹਿਣ ਵਾਲਾ ਨੀਟੂ ਸ਼ਟਰਾਂਵਾਲਾ ਇਸ ਵਾਰ ਜਲੰਧਰ ਲੋਕ ਸਭਾ ਉਪ ਚੋਣ ਲੜਨ ਜਾ ਰਿਹਾ ਹੈ।
ਜ਼ਿਮਨੀ ਚੋਣ ਨੂੰ ਲੈ ਕੇ ਨੀਟੂ ਸ਼ਟਰਾਂਵਾਲਾ ਬਹੁਤ ਹੀ ਅਨੋਖੇ ਤਰੀਕੇ ਨਾਲ ਚੋਣ ਪ੍ਰਚਾਰ ਕਰਦਾ ਨਜ਼ਰ ਆਇਆ। ਨੀਤੂ ਸ਼ਟਰਾਂਵਾਲਾ ਨੇ ਸ਼ਕਤੀਮਾਨ ਦਾ ਪਹਿਰਾਵਾ ਪਾ ਕੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਜਿੱਤ ਯਕੀਨੀ ਹੈ।