ਪਾਕਿਸਤਾਨ ਵਲੋਂ ਜੰਮੂ ਦੇ ਗੁਰਦੁਵਾਰਾ ਸਾਹਿਬ ਤੇ ਹਮਲਾ, ਰਾਗੀ ਸਿੰਘ, ਇੱਕ ਔਰਤ ਸਣੇ 4 ਲੋਕ ਸ਼ਹੀਦ
Pakistan attacks Gurdwara Sahib in Jammu, 4 people including Ragi Singh, a woman martyred

ਪਾਕਿਸਤਾਨ ਵਲੋਂ ਜੰਮੂ ਦੇ ਗੁਰਦੁਵਾਰਾ ਸਾਹਿਬ ਤੇ ਹਮਲਾ, ਰਾਗੀ ਸਿੰਘ, ਇੱਕ ਔਰਤ ਸਣੇ 4 ਲੋਕ ਸ਼ਹੀਦ
ਸੂਤਰਾਂ ਮੁਤਾਬਿਕ ਇਸ ਗਿਣਤੀ ਵਾਧਾ ਹੋ ਸੱਕਦਾ ਹੈ ਪਰ ਹਾਲੇ ਪੁੱਛਟੀ ਨਹੀਂ ਹੋਈ!
ਉੱਥੇ ਦੇ ਵਸਨੀਕਾਂ ਦਾ ਕਹਿਣਾ ਕਿ ਬਚਾਅ ਕਰਨ ਲਈ ਗੁਰੂ ਘਰ ਤੋਂ ਇਲਾਵਾ ਸਾਡੇ ਕੋਲ ਥਾਂ ਨਹੀਂ ਜੇ ਮੌਤ ਆ ਵੀ ਗਈ ਗੁਰੂ ਦੇ ਦਰ ਤੇ ਆਵੇਗੀ। ਇਹ ਨਿੱਜੀ ਚੈਨਲ ਤੇ ਬੋਲਦਿਆਂ ਉੱਥੇ ਦੇ ਵਸਨੀਕਾਂ ਨੇ ਕਿਹਾ!
ਸਾਰੀਆਂ ਲਾਸ਼ਾ ਘਰੋਂ ਘਰੀ ਪੁੱਜਦਾ ਕਰ ਦਿੱਤੀਆਂ ਗਈਆਂ ਹਨ। ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸ਼ੋਸਲ ਮੀਡੀਆ ਤੇ ਦੱਸ ਰਹੇ ਸਨ ਕਿ ਲੱਕੜ ਦਾ ਇੰਤਜਾਮ ਕਰਨਾ ਸੀ ਜਿਸ ਲਈ BSF ਕੋਲੋਂ ਮੱਦਦ ਮੰਗੀ ਗਈ ਹੈ। ਤੇ ਨੌਜਵਾਨ ਲੱਕੜ ਲਿਆ ਰਹੇ ਨੇ ਉਪਰੰਤ ਸਸਕਾਰ ਕਰ ਦਿੱਤੇ ਜਾਣਗੇ।
ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਪੁਣਛ ਵਿਚ ਜਵਾਬੀ ਕਾਰਵਾਈ ਕੀਤੀ ਗਈ। ਇਸ ਵਿਚ ਉਨ੍ਹਾਂ ਵਲੋਂ ਗੁਰਦੁਆਰਾ ਸਿੰਘ ਸਭਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਦੇ ਰਾਗੀ ਸਿੰਘ ਸਮੇਤ ਤਿੰਨ ਦੀ ਮੌਤ ਹੋ ਗਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਲਖ਼ੀ ਅਤੇ ਇੱਕ ਦੂਜੇ ਉੱਤੇ ਕੀਤੇ ਗਏ ਹਮਲਿਆਂ ਦੌਰਾਨ ਕਸ਼ਮੀਰ ਦੇ ਪੁਣਛ ਖੇਤਰ ਵਿੱਚ ਮਾਰੇ ਗਏ ਸਿੱਖਾਂ ਤੇ ਹੋਰ ਲੋਕਾਂ ਅਤੇ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ ਕਾਰਵਾਈ ਦੀ ਕਰੜੀ ਨਿੰਦਾ ਕੀਤੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੇ ਜਵਾਬੀ ਹਮਲੇ ਵਿੱਚ ਪਾਕਿਸਤਾਨ ਵੱਲੋਂ ਪੁਣਛ ਵਿਖੇ ਕੀਤੀ ਗਈ ਗੋਲਾਬਾਰੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਂਦਰੀ ਉੱਤੇ ਹਮਲਾ ਕੀਤਾ ਗਿਆ ਹੈ, ਇਸ ਦੌਰਾਨ ਤਿੰਨ ਗੁਰਸਿੱਖ ਭਾਈ ਅਮਰੀਕ ਸਿੰਘ ਰਾਗੀ, ਭਾਈ ਅਮਰਜੀਤ ਸਿੰਘ ਸਾਬਕਾ ਫੌਜੀ ਅਤੇ ਭਾਈ ਰਣਜੀਤ ਸਿੰਘ ਸਥਾਨਕ ਦੁਕਾਨਦਾਰ ਮਾਰੇ ਗਏ ਹਨ।
ਇਸ ਤੋਂ ਇਲਾਵਾ ਮਾਨਕੋਟ ਖੇਤਰ ਵਿੱਚ ਇੱਕ ਸਿੱਖ ਬੀਬੀ ਰੂਬੀ ਕੌਰ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਇਸ ਦੌਰਾਨ ਪੁਣਛ ਵਿਖੇ ਹੋਰ ਲੋਕਾਂ ਦੇ ਮਾਰੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।