
ਇਸ ਸਮੇਂ ਤੁਰਕੀ ਦੀ ਇੱਕ ਘਟਨਾ ਚਰਚਾ ਵਿੱਚ ਹੈ, ਜਿੱਥੇ ਇੱਕ ਵਿਅਕਤੀ ਦੀ ਜਾਨ ਗਲਤੀ ਨਾਲ ਉਸਦੇ ਹੀ ਪਾਲਤੂ ਕੁੱਤੇ ਨੇ ਲੈ ਲਈ। ਕੁਝ ਦਿਨ ਪਹਿਲਾਂ ਪਿਤਾ ਬਣੇ 32 ਸਾਲਾ ਮਾਲਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਇਹ ਅਜੀਬੋ-ਗਰੀਬ ਘਟਨਾ ਤੁਰਕੀ ਦੇ ਸਮਸੂਨ ਸੂਬੇ ‘ਚ ਵਾਪਰੀ ਹੈ, ਜਿਸ ‘ਚ ਇੱਕ ਪਾਲਤੂ ਕੁੱਤੇ ਨੇ ਆਪਣੇ ਮਾਲਕ ‘ਤੇ ਗੋਲੀ ਚਲਾ ਦਿੱਤੀ। ਜਿਸ ਕੁੱਤੇ ਨਾਲ ਵਿਅਕਤੀ ਨੇ ਸਭ ਤੋਂ ਵਧੀਆ ਯਾਦਾਂ ਬਣਾਈਆਂ ਸਨ, ਉਸ ਨੇ ਅਣਜਾਣੇ ਵਿੱਚ ਹੀ ਸਹੀ, ਉਸਦੀ ਜਾਨ ਲੈ ਲਈ। ਮ੍ਰਿਤਕ ਆਪਣੇ ਦੋਸਤਾਂ ਨਾਲ ਕਿਜਲਾਨ ਪਠਾਰ ‘ਤੇ ਸ਼ਿਕਾਰ ਕਰਨ ਗਿਆ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ।
ਇੱਕ ਰਿਪੋਰਟ ਦੇ ਅਨੁਸਾਰ, 32 ਸਾਲਾ ਓਜ਼ਗੁਰ ਗਾਵਰੇਕੋਗਲੂ ਦੋਸਤਾਂ ਨਾਲ ਸ਼ਿਕਾਰ ਕਰਨ ਗਿਆ ਸੀ ਅਤੇ ਆਪਣੀ ਲੋਡਡ ਸ਼ਾਟਗਨ ਕਾਰਬੂਟ ਵਿੱਚ ਰੱਖ ਰਿਹਾ ਸੀ। ਇਸ ਦੌਰਾਨ ਬੰਦੂਕ ਦੇ ਟਰਿੱਗਰ ‘ਤੇ ਉਸ ਦੇ ਪਾਲਤੂ ਕੁੱਤੇ ਦੀ ਲੱਤ ਡਿੱਗ ਗਈ। ਬੰਦੂਕ ਤੋਂ ਚਲਾਈ ਗਈ ਗੋਲੀ ਸਿੱਧੀ ਓਜ਼ਗੁਰ ਨੂੰ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਿਊਜ਼ ਫਲੈਸ਼ ਮੁਤਾਬਕ ਕੁਝ ਮੀਡੀਆ ਰਿਪੋਰਟਾਂ ‘ਚ ਓਜ਼ਗੁਰ ਦੇ ਕਤਲ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ