ਜੋੜ ਮੇਲੇ ‘ਚ ਪ੍ਰਸਿੱਧ ਗਾਇਕ ਕਲੇਰ ਕੰਠ, ਰਵਿੰਦਰ ਗਰੇਵਾਲ, ਹਸਨ ਮਾਣਕ, ਕੁਲਵਿੰਦਰ ਬਿੱਲਾ, ਫਿਰੋਜ਼ ਖਾਨ ਨੇ ਸੰਗਤਾਂ ਨੂੰ ਆਪਣੇ ਧਾਰਮਿਕ ਗੀਤਾਂ ਨਾਲ ਨਿਹਾਲ ਕੀਤਾ
ਜਲੰਧਰ (ਐਸ ਐਸ ਚਾਹਲ ) :
ਜਲੰਧਰ ਨੇ ਨੇੜਲੇ ਪਿੰਡ ਬੱਲ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਦਾ ਸਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਭਾਗੋ ਜੀ ਵੈਲਫੇਅਰ ਟਰਸਟ ਦੇ ਪ੍ਰਧਾਨ ਜਗਜੀਤ ਸਿੰਘ, ਰਣਬੀਰ ਸਿੰਘ ਬੱਲ ਦੀ ਸਰਪਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ! ਇਸ ਮੌਕੇ ਤੇ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਉਣ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲਿਅਾ ਦੇ ਢਾਡੀ ਜਥੇ ਵੱਲੋਂ ਗੁਰੂ ਜਸ ਸੁਣਾ ਕੇ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।



ਇਸ ਉਪਰੰਤ ਸੰਗਤਾਂ ਦੇ ਭਰਵੇਂ ਇਕੱਠ ਚ ਪ੍ਰਸਿੱਧ ਗਾਇਕ ਪ੍ਰਸਿੱਧ ਗਾਇਕ ਕਲੇਰ ਕੰਠ, ਰਵਿੰਦਰ ਗਰੇਵਾਲ ,ਹਸਨ ਮਾਣਕ ,ਕੁਲਵਿੰਦਰ ਬਿੱਲਾ ,ਫਿਰੋਜ਼ ਖਾਨ ਨੇ ਉਚੇਚੇ ਤੋਰ ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਬਾਬੇ ਜੋੜੇ , ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਇੰਡੀਆ , ਸਿਆਸੀ ਆਗੂ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਵਿਧਾਇਕ ਸੁਖਵਿੰਦਰ ਕੋਟਲੀ, ਦਿਨੇਸ਼ ਢੱਲ , ਸਾਬਕਾ ਵਿਧਾਇਕ ਕੇ ਡੀ ਭੰਡਾਰੀ , ਸਾਬਕਾ ਵਿਧਾਇਕ ਸਰਬਜੀਤ ਮੱਕੜ, ਵਕੀਲ ਬਲਵਿੰਦਰ ਕੁਮਾਰ ਬਸਪਾ ਆਗੂ ,ਸਾਬਕਾ ਵਿਧਾਇਕ ਰਜਿੰਦਰ ਬੇਰੀ, ਅਸਵਨ ਭੱਲਾ ,ਸੁਖਵਿੰਦਰ ਸਿੰਘ ਮਰਾੜ ਸੇਵਾ ਮੁਕਤ ਏਡੀਸੀ , ਗੀਤਕਾਰ ਸੁਖਵਿੰਦਰ ਸਿੰਘ ਓਹੜਪੁੜੀ , ਡੀਐਸਪੀ ਨਿਰਮਲ ਸਿੰਘ ਸਹੋਤਾ ਵਿਜੀਲੈਂਸ ,ਨਿਰਵੈਰ ਸਿੰਘ ਕੰਗ , ਮੁਕੇਸ਼ ਚੰਦਰ ਰਣੀ ਭੱਟੀ ਵਾਈਸ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ,ਸੂਬੇ ਰਣਜੀਤ ਸਿੰਘ ਪੰਚ, ਬੂਟਾ ਸਿੰਘ ਤੇ ਅਮਰੀਕ ਸਿੰਘ ਦੋਵੇਂ ਨੰਬਰਦਾਰ , ਅਮਰੀਕ ਸਿੰਘ ਯੂਕੇ, ਮੱਖਣ ਸਿੰਘ ਯੂਕੇ , ਬੁੱਕਣ ਸਿੰਘ ਯੂਕੇ , ਗੁਰਪਿਆਰ ਸਿੰਘ ਹੋਠੀ ,ਹਰਜਿੰਦਰ ਸਿੰਘ ਫੌਜੀ , ਸੰਦੀਪ ਸਿੰਘ ਹੋਠੀ , ਪਾਖਰ ਸਿੰਘ ਪੰਚ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

ਇਸ ਮੌਕੇ ਜੋੜ ਮੇਲੇ ਚ ਸ਼ਾਮਲ ਹੋਏ ਸਿਆਸੀ ਆਗੂਆਂ ਨੂੰ ਰਣਵੀਰ ਸਿੰਘ ਬੱਲ, ਪ੍ਰਦੀਪ ਕੁਮਾਰ ਸਰਪੰਚ , ਪ੍ਰਧਾਨ ਜਗਜੀਤ ਸਿੰਘ, ਬੁੱਕਣ ਸਿੰਘ ਅਮਰੀਕ ਸਿੰਘ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪ੍ਰਸਿੱਧ ਐਂਕਰ ਬਲਦੇਵ ਰਾਹੀ ਵਲੋ ਬਖੂਬੀ ਨਿਭਾਈ ਗਈ ! ਇਸ ਮੌਕੇ ਤੇ ਅਤੁੱਟ ਲੰਗਰ ਸੰਗਤਾਂ ਨੂੰ ਵਰਤਾਇਆ ਗਿਆ
Read Next
2 days ago
20 ਸਾਲਾ ਕੁੜੀ ਨੂੰ ਤਸੀਹੇ ਦੇ ਜਿੰਨ/ਭੂਤ ਕੱਢਣ’ ਵਾਲੇ ਸ਼ਖ਼ਸ ਨੂੰ 3 ਸਾਲ ਦੀ ਕੈਦ, 96 ਲੱਖ ਰੁਪਏ ਜੁਰਮਾਨਾ
2 days ago
ਪੰਜਾਬ ‘ਚ ਜੱਜਾਂ 23 ਦੇ ਤਬਾਦਲੇ! ਜਾਣੋ ਕਿਸ ਨੂੰ ਕਿੱਥੇ ਭੇਜਿਆ
3 days ago
ਇੰਨੋਸੈਂਟ ਹਾਰਟਸ ਨੇ ਦਿਸ਼ਾ- ਐਨ ਇਨੀਸ਼ੀਏਟਿਵ ਦੇ ਅੰਤਰਗਤ ਵਿਦਿਆਰਥੀਆਂ ਨੂੰ ਉਭਰਦੇ ਕਰੀਅਰ ਮਾਰਗਾਂ ਦੀ ਖੋਜ ਕਰਨ ਲਈ ਕੀਤਾ ਪ੍ਰੇਰਿਤ
3 days ago
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਜਾਣੋ ਕੇਂਦਰ ਸਰਕਾਰ ਨੇ ਕਿਸ ਦੇ ਨਾਂ ‘ਤੇ ਲਾਈ ਮੋਹਰ
4 days ago
DIG ਦਫਤਰ ਦੇ ਬਾਹਰ ਚੱਲੀਆਂ ਗੋਲੀਆਂ, ਗੱਡੀ ਦੇ ਤੋੜੇ ਸ਼ੀਸ਼ੇ; CCTV ‘ਚ ਕੈਦ
4 days ago
ਹਰਿਮੰਦਰ ਸਾਹਿਬ ਨਤਮਸਤਕ ਹੋਏ ਪਰਗਟ ਤੇ ਪਾਇਲਟ, ਲਿਆ ਗੁਰੂ ਸਾਹਿਬ ਦਾ ਆਸ਼ੀਰਵਾਦ
5 days ago
ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ‘ਤੇ ਸੀਬੀਆਈ ਵੱਲੋਂ ਛਾਪਾ, OSD ਸਣੇ 6 ਖਿਲਾਫ FIR ਦਰਜ
6 days ago
ਹਰਮਨਪ੍ਰੀਤ ਕੌਰ ਨੇ ਅਚਾਨਕ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ
6 days ago
Innocent Hearts College of Education Welcomes Newly Enrolled Student-Teachers with an Orientation Programme
7 days ago
ਹਾਈਕੋਰਟ ਨੇ ਪੰਜਾਬ ਸਰਕਾਰ ‘ਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ CBI ਨੂੰ ਸੌਂਪੀ: 2 ਮਹੀਨਿਆਂ ਵਿੱਚ ਰਿਪੋਰਟ ਮੰਗੀ
Back to top button