ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਹਟਾਇਆ, ਜਲੰਧਰ ਨੂੰ ਮਿਲੇ ਨਵੇਂ ਪੁਲਿਸ ਕਮਿਸ਼ਨਰ, ਹੋਰ ਅਧਿਕਾਰੀਆਂ ਦੇ ਕੀਤੇ ਤਬਾਦਲੇ
Police Commissioner Dhanpreet Kaur removed, Jalandhar gets new Police Commissioner, other officers transferred

Police Commissioner Dhanpreet Kaur removed, Jalandhar gets new Police Commissioner, other officers transferred
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਹਟਾਇਆ, ਜਲੰਧਰ ਨੂੰ ਮਿਲੇ ਨਵੇਂ ਪੁਲਿਸ ਕਮਿਸ਼ਨਰ, ਹੋਰ ਵੀ ਅਧਿਕਾਰੀਆਂ ਦੇ ਕੀਤੇ ਤਬਾਦਲੇ
ਜਲੰਧਰ / ਸ਼ਿੰਦਰਪਾਲ ਸਿੰਘ ਚਾਹਲ
ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਡੀਆਈਜੀ ਸਤਿੰਦਰ ਸਿੰਘ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ (ਸੀਪੀ) ਨਿਯੁਕਤ ਕੀਤਾ ਗਿਆ ਹੈ।
ਹੋਰ ਅਧਿਕਾਰੀਆਂ ਦੇ ਤਬਾਦਲੇ
🔹ਅਨੀਤਾ ਪੁੰਜ ਨੂੰ ਐਮਆਰਐਸ ਪੀਪੀਏ ਫਿਲੌਰ ਦੇ ਸਪੈਸ਼ਲ ਡੀਜੀਪੀ-ਕਮ-ਡਾਇਰੈਕਟਰ ਦੇ ਅਹੁਦੇ ਤੋਂ ਬਦਲ ਕੇ ਸਪੈਸ਼ਲ ਡੀਜੀਪੀ, ਐਚਆਰਡੀ ਅਤੇ ਵੈਲਫੇਅਰ ਨਿਯੁਕਤ ਕੀਤਾ ਗਿਆ ਹੈ।
🔹 ਪ੍ਰਦੀਪ ਕੁਮਾਰ ਯਾਦਵ ਨੂੰ ਆਈਜੀਪੀ ਟੈਕਨੀਕਲ ਸਰਵਿਸਿਜ਼, ਚੰਡੀਗੜ੍ਹ ਵਜੋਂ ਨਿਯੁਕਤ ਕੀਤਾ ਗਿਆ ਹੈ।
🔹 ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਬਦਲ ਕੇ ਡਾਇਰੈਕਟਰ, ਐਮਆਰਐਸ ਪੀਪੀਏ ਫਿਲੌਰ ਲਗਾਇਆ ਗਿਆ ਹੈ।
🔹 ਡੀਆਈਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ (ਸੀਪੀ) ਨਿਯੁਕਤ ਕੀਤਾ ਗਿਆ ਹੈ।
🔹 ਵਿਵੇਕ ਸ਼ੀਲ ਸੋਨੀ ਨੂੰ 75ਵੀਂ ਬਟਾਲੀਅਨ ਪੀਏਪੀ ਜਲੰਧਰ ਦੇ ਕਮਾਂਡੈਂਟ ਤੋਂ ਬਦਲ ਕੇ ਡੀਆਈਜੀ ਬਾਰਡਰ ਰੇਂਜ, ਅੰਮ੍ਰਿਤਸਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
🔹 ਸੁਰਿੰਦਰਜੀਤ ਸਿੰਘ ਮੰਡ ਨੂੰ ਤਰੱਕੀ ਦੇ ਕੇ ਡੀਆਈਜੀ ਜੇਲ੍ਹਾਂ ਨਿਯੁਕਤ ਕੀਤਾ ਗਿਆ ਹੈ।
🔹 ਕਵਲਦੀਪ ਸਿੰਘ ਨੂੰ ਤਰੱਕੀ ਦੇ ਕੇ ਡੀਆਈਜੀ ਕਾਨੂੰਨ ਅਤੇ ਵਿਵਸਥਾ ਬਣਾਇਆ ਗਿਆ ਹੈ।
🔹 ਸੰਦੀਪ ਕੁਮਾਰ ਸ਼ਰਮਾ ਨੂੰ ਤਰੱਕੀ ਦੇ ਕੇ ਡੀਆਈਜੀ ਪੀਏਪੀ-II, ਜਲੰਧਰ ਨਿਯੁਕਤ ਕੀਤਾ ਗਿਆ ਹੈ।
🔹 ਸੰਦੀਪ ਗੋਇਲ ਨੂੰ ਡੀਆਈਜੀ ਏਜੀਟੀਐਫ-II ਅਤੇ ਡੀਆਈਜੀ ਬਾਰਡਰ ਰੇਂਜ ਤੋਂ ਬਦਲ ਕੇ ਡੀਆਈਜੀ ਲੁਧਿਆਣਾ ਰੇਂਜ ਲਗਾਇਆ ਗਿਆ ਹੈ।









