ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਟੈਂਟ ਲਾ ਕੇ ਆਵਾਜਾਈ ਰੋਕਣ ਵਾਲੇ 60 ਲੋਕਾਂ ਖਿਲ਼ਾਫ FIR ਦਰਜ
FIR registered against 60 people who blocked traffic by putting up tents on Jalandhar-Pathankot National Highway
FIR registered against 60 people who blocked traffic by putting up tents on Jalandhar-Pathankot National Highway
ਜਲੰਧਰ ਦਿਹਾਤੀ ਦੇ ਆਦਮਪੁਰ ਥਾਣਾ ਖੇਤਰ ਅਧੀਨ ਪਿੰਡ ਬਿਆਸ ਵਿਖੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਬਿਨਾਂ ਇਜਾਜ਼ਤ ਟੈਂਟ ਲਾ ਕੇ ਆਵਾਜਾਈ ’ਚ ਰੁਕਾਵਟ ਪੈਦਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਅੱਠ ਨਾਮਜ਼ਦ ਵਿਅਕਤੀਆਂ ਸਮੇਤ 40-50 ਅਣਪਛਾਤੇ ਪੁਰਸ਼ਾਂ ਤੇ 15-20 ਅਣਪਛਾਤੀਆਂ ਔਰਤਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਤੇ ਨੈਸ਼ਨਲ ਹਾਈਵੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਡਿਊਟੀ ’ਤੇ ਤਾਇਨਾਤ ਐੱਸਆਈ ਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਨਾਮਜ਼ਦ ਮੁਲਜ਼ਮਾਂ ’ਚ ਅਮਰੀਕ ਲਾਲ (ਵਾਸੀ ਪਿੰਡ ਬਿਆਸ), ਮਨੋਹਰ ਲਾਲ, ਸੋਮ ਪ੍ਰਕਾਸ਼, ਸੰਨੀ, ਮਨਜੀਤ, ਗੁਰਪ੍ਰੀਤ ਸਿੰਘ ਉਰਫ਼ ਗੋਪਾ, ਰਾਕੇਸ਼ ਤੇ ਮੱਖਣ (ਸਾਰੇ ਵਾਸੀ ਪਿੰਡ ਕਰਾੜੀ, ਥਾਣਾ ਕਰਤਾਰਪੁਰ) ਸ਼ਾਮਲ ਹਨ। ਪੁਲਿਸ ਨੇ ਐੱਫਆਈਆਰ ਨੰਬਰ 0059 ਦਰਜ ਕਰਦਿਆਂ ਨੈਸ਼ਨਲ ਹਾਈਵੇ ਐਕਟ 1956 ਤੇ ਬੀਐੱਨਐੱਸ ਦੀ ਧਾਰਾ 285 ਤੇ ਧਾਰਾ 8ਬੀ ਤਹਿਤ ਕਾਰਵਾਈ ਕੀਤੀ ਹੈ। ਮਾਮਲੇ ਦੀ ਅਗਲੀ ਜਾਂਚ ਐੱਸਆਈ ਰਵਿੰਦਰ ਸਿੰਘ ਨੂੰ ਸੌਂਪੀ ਗਈ ਹੈ।










