Jalandhar
ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, LPU ਦੇ 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
Major accident: Bus falls off flyover; 3 dead, including 2 LPU students;

Major accident: Bus falls off flyover; 3 dead, including 2 LPU students;
ਨਵਾਂਸ਼ਹਿਰ ਵਿੱਚ ਇੱਕ ਨਿੱਜੀ ਬੱਸ ਫਲਾਈਓਵਰ ਤੋਂ ਡਿੱਗ ਗਈ। ਇਸ ਹਾਦਸੇ ਵਿੱਚ ਦੋ ਵਿਦਿਆਰਥੀਆਂ ਅਤੇ ਕੰਡਕਟਰ ਦੀ ਮੌਤ ਹੋ ਗਈ। ਇੱਕ ਵਿਦਿਆਰਥੀ ਲਾਪਤਾ ਹੈ। ਇਹ ਹਾਦਸਾ ਸੋਮਵਾਰ ਸਵੇਰੇ 5 ਵਜੇ ਦੇ ਕਰੀਬ ਬੰਗਾ ਨੇੜੇ ਪਿੰਡ ਮਾਜਰੀ ਵਿੱਚ ਵਾਪਰਿਆ।
ਬੱਸ ਮਨਾਲੀ ਤੋਂ ਵਾਪਸ ਆ ਰਹੇ ਸੈਲਾਨੀਆਂ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਲਿਜਾ ਰਹੀ ਸੀ। ਡਰਾਈਵਰ ਨੂੰ ਨੀਂਦ ਦੀ ਝਪਕੀ ਲੱਗ ਗਈ, ਜਿਸ ਕਰਕੇ ਬੱਸ ਕੰਟਰੋਲ ਗੁਆ ਬੈਠੀ ਅਤੇ ਫਲਾਈਓਵਰ ਤੋਂ ਡਿੱਗ ਗਈ












