Uncategorized

ਪੁਲਿਸ ਦੇ ਡਾਇਲ ਘੁੰਮੇ; ਪੰਜਾਬ ‘ਚ ਖੜ੍ਹੇ ਮੋਟਰਸਾਈਕਲ ਦਾ ਚੰਡੀਗੜ੍ਹ ‘ਚ ਕੀਤਾ ਦੋ ਵਾਰ ਚਲਾਨ

motorcycle parked in Punjab challaned twice in Chandigarh

ਮੋਟਰਸਾਈਕਲ ਦੇ ਚਲਾਨ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ਦੇ ਵਸਨੀਕ ਨੂੰ ਇੱਕ ਦਿਨ ਵਿੱਚ ਦੋ ਵਾਰ ਆਪਣੇ ਮੋਟਰਸਾਈਕਲ ਦਾ ਚਲਾਨ ਕੱਟਣ ਦਾ ਮੈਸੇਜ ਮਿਲਿਆ।

ਹੈਰਾਨੀ ਦੀ ਗੱਲ ਇਹ ਹੈ ਕਿ ਚਲਾਨ ਚੰਡੀਗੜ੍ਹ ਵਿੱਚ ਹੀ ਜਾਰੀ ਕੀਤਾ ਗਿਆ ਹੈ, ਜਦੋਂਕਿ ਬਾਈਕ ਮਾਲਕ ਦਾ ਦਾਅਵਾ ਹੈ ਕਿ ਉਹ ਕਦੇ ਚੰਡੀਗੜ੍ਹ ਨਹੀਂ ਗਿਆ। ਜਿਸ ਦਿਨ ਚਲਾਨ ਜਾਰੀ ਹੋਇਆ, ਉਸ ਦਿਨ ਉਸ ਦਾ ਮੋਟਰਸਾਈਕਲ ਦਫ਼ਤਰ ਦੇ ਬਾਹਰ ਖੜ੍ਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਵਾਹਨ ਮਾਲਕ ਨੇ ਹੁਣ ਪ੍ਰਸ਼ਾਸਨ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਹ ਜਲਦੀ ਹੀ ਚੰਡੀਗੜ੍ਹ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਉਣਗੇ

ਮੋਟਰਸਾਈਕਲ ਮਾਲਕ ਕਸ਼ਮੀਰ ਵਾਸੀ ਲਮੋਚੜ ਕਲਾਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਏਅਰਪੋਰਟ ਰੋਡ ਉਤੇ ਕਰੀਬ 1 ਵਜੇ ਅਤੇ 6 ਵਜੇ ਦੇ ਕਰੀਬ ਦੋ ਚਲਾਨ ਕੱਟੇ ਗਏ। ਇਸ ਦੀ ਕੁੱਲ ਰਕਮ 2500 ਹੈ। ਮਾਲਕ ਨੇ ਸਪੱਸ਼ਟ ਕੀਤਾ ਕਿ ਉਸਦਾ ਮੋਟਰਸਾਈਕਲ ਜਲਾਲਾਬਾਦ ਵਿੱਚ ਹੈ। ਚਲਾਨ ਕੱਟਣ ਸਮੇਂ ਉਸ ਦਾ ਮੋਟਰਸਾਈਕਲ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਸੀ ਅਤੇ ਦਫ਼ਤਰ ਦੇ ਬਾਹਰ ਖੜ੍ਹਾ ਸੀ। 

Back to top button