canada, usa ukPunjab
Trending
ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਬਾਰੇ ਦਿਲ ਕੰਬਾਊ ਖਬਰ, ਗੁਰਦਵਾਰਾ ਸਾਹਿਬ ਦੇ ਗਿਆਨੀ ਦਸੀ ਸੱਚਾਈ


ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਬਾਰੇ ਦਿਲ ਕੰਬਾਊ ਤੱਥ ਉਭਰ ਕੇ ਸਾਹਮਣੇ ਆਇਆ ਹੈ ਜਿਸ ਉਪਰ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ। ਜੀ ਹਾਂ, ਪੰਜਾਬ ਤੋਂ ਆਏ ਕੌਮਾਂਤਰੀ ਵਿਦਿਆਰਥੀ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਹਨ ਅਤੇ ਇਹ ਅੰਕੜੇ ਸਥਾਨਕ ਸਰਕਾਰਾਂ ਜਨਤਕ ਨਹੀਂ ਕਰ ਰਹੀਆਂ।

ਸਰੀ ਦੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੇ ਗਿਆਨੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ ਵਿਚੋਂ 80 ਫ਼ੀ ਸਦੀ ਮਾਮਲੇ ਨਸ਼ਿਆਂ ਨਾਲ ਸਬੰਧਤ ਹੁੰਦੇ ਹਨ।
