India

ਪੇਸ਼ੀ ਲਈ ਜਾਂਦੇ ਚੱਲਦੀ ਬੱਸ ਤੋਂ ਮੁਲਜ਼ਮ ਨੇ ਮਾਰੀ ਛਾਲ, ਮੌਤ, SHO ਸਣੇ 3 ਮੁਅੱਤਲ

ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਭਾਲੇਰੀ ਥਾਣਾ ਖੇਤਰ ਵਿੱਚ ਇੱਕ ਮੁਲਜ਼ਮ ਦੀ ਪੁਲਿਸ ਹਿਰਾਸਤ ਵਿੱਚ ਮੌਤ (Accused dies in Churu police custody) ਹੋ ਗਈ। ਭਲੇਰੀ ਪੁਲਿਸ ਨੇ ਇਸ ਨੂੰ ਹਾਦਸਾ ਦੱਸਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਇਸ ਦੇ ਨਾਲ ਹੀ ਮ੍ਰਿਤਕ ਦੇ ਵਾਰਸਾਂ ਨੇ ਭਲੇਰੀ ਪੁਲਿਸ ‘ਤੇ ਨੌਜਵਾਨ ‘ਤੇ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ। ਇਸ ਮਾਮਲੇ ਵਿੱਚ ਸ਼ਨੀਵਾਰ ਰਾਤ ਨੂੰ ਐਸਪੀ ਨੇ ਭਲੇਰੀ ਦੇ ਐਸਐਚਓ ਕੇਦਾਰਮਲ ਸਮੇਤ ਦੋ ਪੁਲਿਸ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਪੂਰੇ ਮਾਮਲੇ ਦੀ ਮੈਜਿਸਟ੍ਰੇਟ ਵੱਲੋਂ ਨਿਆਂਇਕ ਜਾਂਚ ਕੀਤੀ ਜਾਵੇਗੀ। ਲਾਸ਼ ਦਾ ਪੋਸਟਮਾਰਟਮ ਐਤਵਾਰ ਨੂੰ ਜ਼ਿਲ੍ਹਾ ਹਸਪਤਾਲ ‘ਚ ਕਰਵਾਇਆ ਜਾਵੇਗਾ। ਤਾਰਾਨਗਰ ਦੇ ਉਪ ਪੁਲਿਸ ਕਪਤਾਨ ਓਮਪ੍ਰਕਾਸ਼ ਗੋਦਾਰਾ ਨੇ ਦੱਸਿਆ ਕਿ ਪ੍ਰਮੋਦ ਪਾਰਿਕ ਨੂੰ ਭਲੇਰੀ ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ਦਾਜ ਉਤਪੀੜਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ।

Leave a Reply

Your email address will not be published.

Back to top button