Jalandhar

ਜਲੰਧਰ ਨਿਗਮ ਅਧਿਕਾਰੀ ਦਾ ਪੁੱਤ ਹੈਰੋਇਨ ਸਣੇ ਗ੍ਰਿਫਤਾਰ

ਸੀਆਈਏ ਸਟਾਫ਼ ਦੀ ਪੁਲੀਸ ਨੇ ਨਿਗਮ ਅਧਿਕਾਰੀ ਦੇ ਪੁੱਤਰ ਨੂੰ 13 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅਭੈ ਸੱਭਰਵਾਲ (21) ਵਾਸੀ ਰਾਜੀਵ ਗਾਂਧੀ ਫਲੈਟ ਸੂਰਿਆ ਐਨਕਲੇਵ, ਰਾਮਾ ਮੰਡੀ, ਜਲੰਧਰ ਵਜੋਂ ਹੋਈ ਹੈ। ਸੀਆਈਏ ਸਟਾਫ਼ ਦੇ ਇੰਚਾਰਜ ਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲੀਸ ਸੂਰਿਆ ਐਨਕਲੇਵ ਚੌਗਿੱਟੀ ਟੀ-ਪੁਆਇੰਟ ਨੇੜੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ।

ਸੂਰਿਆ ਐਨਕਲੇਵ ਪਾਰਕ ਵਾਲੇ ਪਾਸੇ ਤੋਂ ਇੱਕ ਨੌਜਵਾਨ ਨੂੰ ਪੈਦਲ ਆਉਂਦਾ ਦੇਖਿਆ ਗਿਆ। ਸਾਹਮਣੇ ਪੁਲੀਸ ਨਾਕਾਬੰਦੀ ਦੇਖ ਕੇ ਉਹ ਪਿੱਛੇ ਮੁੜ ਗਿਆ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 13 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਥਾਣਾ ਰਾਮਾਮੰਡੀ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਸਕਰੀ ਦੇ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਤਸਕਰੀ ਦਾ ਕੰਮ ਕਰ ਰਿਹਾ ਸੀ ਅਤੇ ਇਲਾਕੇ ਵਿੱਚ ਆਪਣੇ ਪੱਕੇ ਗਾਹਕ ਵੀ ਬਣਾ ਚੁੱਕਾ ਸੀ। ਜਿਸ ਤੋਂ ਉਹ ਆਪਣਾ ਮੁਨਾਫਾ ਲੈ ਕੇ ਹੈਰੋਇਨ ਸਪਲਾਈ ਕਰਦਾ ਸੀ।

Leave a Reply

Your email address will not be published.

Back to top button