

ਔਰਤ ਪਹਿਲੇ ਨੌਂ ਮਹੀਨੇ ਆਪਣੀ ਕੁੱਖ ਵਿੱਚ ਬੱਚੇ ਨੂੰ ਪਾਲਦੀ ਹੈ। ਇਸ ਦੌਰਾਨ ਉਸਦੇ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ। ਇਸ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਦਾ ਦਰਦ ਅਤੇ ਫਿਰ ਉਸ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ। ਇੱਕ ਔਰਤ ਆਪਣਾ ਸਾਰਾ ਸਮਾਂ ਇੱਕ ਬੱਚੇ ਦੀ ਪਰਵਰਿਸ਼ ਵਿੱਚ ਬਿਤਾਉਂਦੀ ਹੈ। ਇਕ ਔਰਤ ਨੇ ਆਪਣੇ ਗ੍ਰੈਜੂਏਸ਼ਨ ਸੇਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ, ਜਿਸ ‘ਚ ਉਹ ਡਿਗਰੀ ਲੈਣ ਲਈ ਆਪਣੇ ਬੱਚੇ ਨਾਲ ਆਈ ਸੀ।

ਅੱਜ ਦੇ ਸਮੇਂ ਵਿੱਚ ਸਿੱਖਿਆ ਹਰ ਇੱਕ ਲਈ ਬਹੁਤ ਜ਼ਰੂਰੀ ਹੈ। ਪਰ ਕਈ ਔਰਤਾਂ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੰਦੀਆਂ ਹਨ। ਵਿਆਹ ਹੋਵੇ ਜਾਂ ਗਰਭ ਅਵਸਥਾ, ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਆਪਣੀ ਪੜ੍ਹਾਈ ਬੰਦ ਕਰ ਦਿੰਦੀ ਹੈ। ਇੰਡੋਨੇਸ਼ੀਆ ਦੀ ਰਹਿਣ ਵਾਲੀ ਨਬੀਲਾ ਨੇ ਵਿਆਹ ਤੋਂ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖੀ। ਇਸ ਦੌਰਾਨ ਨਬੀਲਾ ਵੀ ਗਰਭਵਤੀ ਹੋ ਗਈ। ਪਰ ਉਸਨੇ ਗਰਭ ਅਵਸਥਾ ਦੌਰਾਨ ਆਪਣੇ ਗ੍ਰੈਜੂਏਸ਼ਨ ਫਾਈਨਲ ਲਈ ਤਿਆਰੀ ਕੀਤੀ ਅਤੇ ਪ੍ਰੀਖਿਆ ਵੀ ਪਾਸ ਕੀਤੀ।

Explore the ranked best online casinos of 2025. Compare bonuses, game selections, and trustworthiness of top platforms for secure and rewarding gameplaycasino bonus.