JalandharEducation

DAV ਯੂਨੀਵਰਸਿਟੀ ‘ਚ ‘ਆਰਟੀਫੀਸ਼ੀਅਲ ਇੰਟੈਲੀਜੈਂਸ (IA) ਦੇ ਯੁੱਗ ‘ਚ ਰਚਨਾ ਦੇ ਅਰਥ ਸਿੱਖਣ’ ਵਿਸ਼ੇ ‘ਤੇ ਗੈਸਟ ਲੈਕਚਰ ਕਰਵਾਇਆ

ਜਲੰਧਰ / ਚਾਹਲ

ਡੀਏਵੀ ਯੂਨੀਵਰਸਿਟੀ ਵੱਲੋਂ ‘ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਯੁੱਗ ‘ਚ ਰਚਨਾ ਦੇ ਅਰਥ ਸਿੱਖਣ’ ਵਿਸ਼ੇ ‘ਤੇ ਇਕ ਗੈਸਟ ਲੈਕਚਰ ਕਰਵਾਇਆ ਗਿਆ। ਨਿਊਯਾਰਕ ਸਿਟੀ ਕਾਲਜ ਆਫ ਟੈਕਨਾਲੋਜੀ ਵਿਖੇ ਅੰਗਰੇਜ਼ੀ ਦੇ ਅਸਿਸਟੈਂਟ ਪੋ੍ਫੈਸਰ ਡਾ. ਪੈਟਿ੍ਕ ਕਾਰਬੇਟ ਵੱਲੋਂ ਦਿੱਤੇ ਗਏ ਲੈਕਚਰ ‘ਚ ਵਿਭਿੰਨ ਅਕਾਦਮਿਕ ਵਿਸ਼ਿਆਂ ਤੇ ਸੰਸਥਾਵਾਂ ਦੇ ਲੋਕ ਸ਼ਾਮਲ ਹੋਏ। ਡੀਏਵੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ‘ਚ ਅਰਥਾਂ ਨੂੰ ਸਮਝਣ, ਬਣਾਉਣ ਤੇ ਵਿਆਖਿਆ ਕਰਨ ਦੇ ਮਨੁੱਖੀ ਅਨੁਭਵ ‘ਤੇ ਏਆਈ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਗਈ।

ਡਾ. ਪੈਟਰਿਕ ਕਾਰਬੇਟ ਭਾਸ਼ਾ, ਤਕਨਾਲੋਜੀ ਤੇ ਸਾਹਿਤ ਦੇ ਮਾਹਰ ਹਨ। ਡਾ. ਕਾਰਬੇਟ ਨੇ ਮਨੁੱਖੀ ਪ੍ਰਗਟਾਵੇ ਤੇ ਨਕਲੀ ਬੁੱਧੀ ਦੇ ਵਿਚਕਾਰ ਵਿਕਾਸਸ਼ੀਲ ਸਬੰਧਾਂ ‘ਤੇ ਆਪਣੇ ਸੂਝਵਾਨ ਦਿ੍ਸ਼ਟੀਕੋਣ ਨਾਲ ਹਾਜ਼ਰੀਨ ਨੂੰ ਜਾਗਰੂਕ ਕੀਤਾ। ਪੂਰੇ ਭਾਸ਼ਣ ਦੌਰਾਨ, ਉਸ ਨੇ ਹਾਜ਼ਰੀਨ ਨੂੰ ਅਸਲ-ਸੰਸਾਰ ਦੀਆਂ ਉਦਾਹਰਣਾਂ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਏਆਈ ਸਾਹਿਤ ਤੇ ਸੰਚਾਰ ਵਰਗੇ ਖੇਤਰਾਂ ਨੂੰ ਨਵਾਂ ਰੂਪ ਦੇ ਰਿਹਾ ਹੈ। ਡਾ. ਕਾਰਬੇਟ ਨੇ ਵਿਦਿਆਰਥੀਆਂ ਨੂੰ ਏਆਈ-ਸੰਚਾਲਿਤ ਭਵਿੱਖ ਲਈ ਤਿਆਰ ਕਰਨ ‘ਚ ਅਕਾਦਮਿਕ ਦੀ ਭੂਮਿਕਾ ਬਾਰੇ ਵੀ ਗੱਲ ਕੀਤੀ। ਡੀਏਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਨੇ ਲੈਕਚਰ ਦੀ ਸਾਰਥਕਤਾ ‘ਤੇ ਜ਼ੋਰ ਦਿੱਤਾ। ਡਾ. ਮਨੋਜ ਕੁਮਾਰ ਨੇ ਕਿਹਾ ਕਿ ਡਾ. ਪੈਟਰਿਕ ਕਾਰਬੇਟ ਦਾ ਲੈਕਚਰ ਮਨੁੱਖੀ ਸੰਚਾਰ ਤੇ ਪ੍ਰਗਟਾਵੇ ‘ਤੇ ਏਆਈ ਦੇ ਪਰਿਵਰਤਨਸ਼ੀਲ ਪ੍ਰਭਾਵ ਦੀ ਡੂੰਘੀ ਸਮਝ ਨੂੰ ਉਤਸ਼ਾਹਤ ਕਰਨ ਲਈ ਇਕ ਮਹੱਤਵਪੂਰਨ ਕੜੀ ਸਾਬਤ ਹੋਵੇਗਾ। ਡਾ. ਨਕੁਲ ਕੁੰਦਰਾ, ਐਸੋਸੀਏਟ ਪੋ੍ਫੈਸਰ, ਇਲਾਹਾਬਾਦ ਕੇਂਦਰੀ ਯੂਨੀਵਰਸਿਟੀ ਨੇ ਏਆਈ ਤੇ ਆਰਥਿਕ ਢਾਂਚੇ ਵੱਲੋਂ ਪੇਸ਼ ਗੁੰਝਲਦਾਰ ਚੁਣੌਤੀਆਂ ‘ਤੇ ਬੋਲਣ ਲਈ ਡਾ. ਕਾਰਬੇਟ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀਬੀਐੱਮਈ ਤੇ ਹਿਊਮੈਨਟੀਜ਼ ਦੇ ਡੀਨ ਡਾ. ਗੀਤਿਕਾ ਨਾਗਰਥ, ਸਹਾਇਕ ਪੋ੍. ਮੋਨਿਕਾ ਸੁਪਾਹੀਆ, ਦਿਲਦਾਰ ਸਿੰਘ, ਸਿਮਰਤ ਕੌਰ, ਡਾ. ਪੂਨਮ, ਲੈਲਾ ਨਰਗਿਸ, ਸ਼ੁਬੇਂਦੂ ਗੋਸਵਾਮੀ ਤੇ ਸਹਾਇਕ ਪੋ੍. ਦਿਗਵਿਜੇ ਸਿੰਘ ਹਾਜ਼ਰ ਸਨ।

Leave a Reply

Your email address will not be published.

Back to top button