UncategorizedAmritsarBalachaurBusinesscanada, usa ukChandigarhFaridkotGorayaHealthIndiaJalandharKhannaLudhianaMohaliNakodarPhillaurpoliticalPoliticsPunjabReligious

ਆਪ MLA ਰਮਨ ਅਰੋਡ਼ਾ ਦਾ ਮਿਲਿਆ ਵੱਡਾ ਪੁਲਿਸ ਰਿਮਾਂਡ..! ਹੁਣ ਕੁੜਮ ਦੀ ਅੱਗੋਂ ਵਾਰੀ..?

ਰਮਨ ਅਰੋਡ਼ਾ ਦਾ ਮਿਲਿਆ ਵੱਡਾ ਪੁਲਿਸ ਰਿਮਾਂਡ..? ਕੁੜਮ ਦੀ ਅੱਗੇ ਵਾਰੀ..??

ਵਿਧਾਇਕ ਰਮਨ ਅਰੋੜਾ ਕੋਰਟ ‘ਚ ਪੇਸ਼, ਮਿਲਿਆ 5 ਦਿਨਾਂ ਦਾ ਰਿਮਾਂਡ? ਕਿ ਹੁਣ ਮਦਾਨ ਤੇ ਨੇੜਲੇ ਵੀ ਫਸਣਗੇ????

 

 

– ਜਲੰਧਰ ਵਿਚ ਬੀਤੇ ਦਿਨੀਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉਥੇ ਹੀ ਅੱਜ ਰਮਨ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ,

ਜਿੱਥੇ ਵਿਜੀਲੈਂਸ ਨੇ ਰਮਨ ਅਰੋੜਾ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਰਮਨ ਅਰੋੜਾ ਦਾ 5 ਦਿਨ ਦਾ ਰਿਮਾਂਡ ਦੇ ਦਿੱਤਾ ਹੈ।

ਵਿਜੀਲੈਂਸ ਨੂੰ ਮਿਲੇ ਮਹੱਤਵਪੂਰਨ ਸੁਰਾਗ..!!

ਅਦਾਲਤ ਵਿੱਚ ਪੇਸ਼ੀ ਦੌਰਾਨ ਰਮਨ ਅਰੋੜਾ ਅਤੇ ਵਿਜੀਲੈਂਸ ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੂੰ ਜਾਂਚ ਦੌਰਾਨ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ, ਜਿਸ ਕਾਰਨ ਵਿਜੀਲੈਂਸ ਟੀਮ ਜਲਦੀ ਹੀ ਕਈ ਅਧਿਕਾਰੀਆਂ ‘ਤੇ ਸ਼ਿਕੰਜਾ ਕੱਸ ਸੱਕਦੇ ਹਨ..?

ਕੁੰਵਰ ਵਿਜੇ ਪ੍ਰਤਾਪ ਨੇ ਵੀ ਫੇਸਬੁੱਕ ਤੇ ਪਾਈ ਪੋਸਟ???

ਗ੍ਰਿਫਤਾਰੀ ਤੋਂ ਬਾਅਦ ਸਿਵਲ ਹਸਪਤਾਲ ਵਿਚ ਕਰਵਾਇਆ ਮੈਡੀਕਲ…!!

 

ਰਮਨ ਅਰੋੜਾ ਦਾ ਗ੍ਰਿਫ਼ਤਾਰੀ ਤੋਂ ਬਾਅਦ ਦੇਰ ਰਾਤ 12 ਵਜੇ ਦੇ ਕਰੀਬ ਮੈਡੀਕਲ ਸਿਵਲ ਹਸਪਤਾਲ ਵਿਖੇ ਈਐਮਓ ਡਾਕਟਰ ਸਿਮਰਨ ਕੌਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਦੌਰਾਨ ਰਮਨ ਅਰੋੜਾ ਨੂੰ ਕਾਰ ਤੋਂ ਬਾਹਰ ਨਹੀਂ ਕੱਢਿਆ ਗਿਆ। ਦੂਜੇ ਪਾਸੇ, ਅੱਜ ਫਿਰ ਪੁਲਿਸ ਰਮਨ ਅਰੋੜਾ ਦੇ ਘਰ ਪਹੁੰਚੀ ਸੀ, ਜਿੱਥੇ ਪੁਲਿਸ ਵੱਲੋਂ ਰਮਨ ਅਰੋੜਾ ਦੇ ਘਰ ਅਤੇ ਕਾਰ ਦੀ ਤਲਾਸ਼ੀ ਲਈ ਗਈ।

 

70 ਨੰਬਰ ਵਾਰਡ ਦੇ ਕੌਂਸਲਰ ਬਣੇ  ਰਮਨ ਅਰੋੜਾ ਦੇ ਨਜ਼ਦੀਕੀ ਤੇ ਵੀ ਸੂਤਰ ਕਹਿੰਦੇ  ਵਿਜੀਲੇੰਸ ਟੀਮ ਦੀ ਅੱਖ ਹੈ ਇਹ ਨਹੀਂ ਬਲਕਿ ਜਿਹੜੇ ਕੌਂਸਲਰ ਬਣੇ ਜਾਂ ਨਹੀਂ ਬਣੇ ਰਮਨ ਅਰੋੜਾ ਕਰਕੇ ਚੋਣਾਂ ਲੜੇ ਉਹਨਾਂ ਸਾਰੀਆਂ ਧਿਰਾਂ ਨੂੰ ਜਾਂਚ ਲਈ ਸੱਦਿਆ ਜਾ ਸੱਕਦਾ…??

❗❗❗❗❗❗❗❗❗❗❗

ਰਮਨ ਅਰੋੜਾ ਦੇ ਰਿਸ਼ੜੇਦਾਰ ਜੋ  ਦਾਣਾ ਮੰਡੀ ਵਿੱਚ ਕੁੱਤਿਆਂ ਦੇ ਸਮਾਨ ਵੇਚਣ ਦਾ ਕੰਮ ਕਰਦੇ ਹੈ ਸੂਤਰ ਕਹਿੰਦੇ 22ਤੋਂ ਬਾਅਦ ਉਹਦੇ ਵਤੀਰੇ ਵਿੱਚ ਫਰਕ ਤਾਂ ਪਿਆ ਸੀ। ਪਰ luxry ਲਈਫ ਜੀਣਾ ਵੀ ਉਹਨਾਂ ਦਾ ਸ਼ੋਂਕ ਸੀ?

 

ਰਮਨ ਅਰੋੜਾ ਦੇ ਬਾਅਦ ਸ਼ੱਕ ਦੇ ਘੇਰੇ ਵਿੱਚ ਉਹ ਲੋਕ ਆ ਸੱਕਦੇ ਜਿਹੜੇ ਰੋਜ਼ਾਨਾ ਬਾਰ ਬਾਰ ਫੋਨ ਕਰਦੇ ਸੀ? ਮੀਟਿੰਗ ਕਰਦੇ ਸੀ..? ਜਾਂ ਖਾਤੇ ਵਿੱਚ ਪੈਸਾ ਪਾਂਦੇ ਸੀ ਇਹ ਸਭ ਜਾਂਚ ਦਾ ਵਿਸ਼ਾ ਹੈ ਪਰ ਮੁੱਖ ਮੰਤਰੀ ਜੀ ਦੀ ਹਰ ਪਾਰਟੀ ਹਰ ਠਗਿਆ ਬੰਦਾ ਤਾਰੀਫ ਕਰ ਰਿਹਾ ਕਿ ਜੇ ਇਹਦੇ ਤੇ ਅੱਗੇ ਅਮਲ ਹੋ ਗਿਆ ਫਿਰ ਅੱਗੇ ਵਾਸਤੇ ਕੋਈ ਰਿਸ਼ਵਤ ਨਹੀਂ ਮੰਗੇਗਾ…?

ਸੂਤਰ ਅਨੁਸਾਰ mla  ਨੂੰ ਜਦੋ 2ਸਾਲ ਪਹਿਲਾਂ ਪਾਰਕ ਬਣਵਾਉਣ ਲਈ ਗਰਾਂਟ ਮਿਲੀ  ਜੇ ਮੰਨਿਆ ਜਾਵੇ ਉਹਨਾਂ ਸੂਤਰਾਂ ਦਾ ਤਾਂ ਇੱਕ ਪਾਰਕ ਵਿੱਚੋ  5 ਲੱਖ mla ਗੋਲ ਕਰ ਰਿਹਾ ਸੀ ਇਲਾਕਾ ਨਿਵਾਸੀ ਸਾਹਮਣੇ ਆਉਨ ਤੋਂ ਡਰਦੇ  ਨੇ….???

 

ਉਹਨਾਂ ਠੇਕੇਦਾਰਾਂ ਤੇ ਵੀ ਪਏਗੀ ਰੇਡ ਜੋ ਰਮਨ ਅਰੋੜਾ ਦੀ ਮਿਹਰਬਾਨੀ ਨਾਲ ਲੋਕਾਂ ਦਾ ਪੈਸਾ ਸਰਕਾਰ ਕੋਲੋਂ ਲੈ ਆਪਣੇ ਘਰ ਭਰ ਰਹੇ ਸਨ???

 

ਰਮਨ ਅਰੋੜਾ ਦੇ PA ਤੋਂ ਵੀ ਪੁੱਛਗਿੱਛ

ਬੀਤੇ ਦਿਨੀਂ ਪੀਏ ਰੋਹਿਤ ਕਪੂਰ ਅਤੇ ਹਨੀ ਭਾਟੀਆ ਤੋਂ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਸੀ। ਜਿੱਥੇ ਪੀਏ ਨੇ ਦੱਸਿਆ ਕਿ ਉਹ ਸਿਰਫ਼ ਪੁਲਿਸ ਦਾ ਕੰਮ ਦੇਖਦਾ ਹੈ। ਜਿਸ ਤੋਂ ਬਾਅਦ, ਵਿਜੀਲੈਂਸ ਨੇ ਦੇਰ ਰਾਤ ਦੂਜੇ ਪੀਏ ਹਨੀ ਭਾਟੀਆ ਦੇ ਘਰ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਟੀਮ ਨੇ ਹਨੀ ਦੇ ਘਰੋਂ ਪੈੱਨ ਡਰਾਈਵ, ਲੈਪਟਾਪ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਵਿਜੀਲੈਂਸ ਨੇ ਚਰਨਜੀਤਪੁਰਾ ਨੇੜੇ ਸਥਿਤ ਆੜ੍ਹਤੀਆ ਮਹੇਸ਼ ਮਖੀਜਾ ਦੇ ਘਰ ਵੀ ਛਾਪਾ ਮਾਰਿਆ ਅਤੇ ਉਸਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਸੀ।

 

 

 

ਕੁੜਮ ਰਾਜੂ ਮਦਾਨ ਦੇ ਘਰ ਵੀ ਛਾਪਾ, ਸੂਤਰਾ ਦਾ ਕਹਿਣਾ ਕਿ ਅਸਲੀ ਮਾਸਟਰ ਮਾਈਂਡ ਮਦਾਨ ਹੀ ਸੀ। ਮਦਾਨ ਪਹਿਲਾਂ ਹੀ ਝਗੜੇ ਵਾਲੀਆਂ ਜਗ੍ਹਾ ਦੇ ਕਬਜੇ ਲੈਣ ਦਾ ਕੰਮ ਕਰਦਾ ਸੀ। ਸੂਤਰਾਂ ਤਾਂ ਏ ਕਹਿੰਦੇ ਕਿ ਮਦਾਨ ਨੂੰ ਰਮਨ ਅਰੋੜਾ ਸੋਨੇ ਦੀ ਮੁਰਗੀ ਮਿਲ ਗਿਆ ਸੀ। ਉਥੇ ਕਹਿੰਦੇ ਰਮਨ ਕਹਿੰਦਾ ਸੀ ਕਿ 50 ਲੱਖ ਰੋਜ ਦਾ ਆਣਾ ਚਾਹੀਦਾ ਮੇਰੇ ਕੋਲ?? ਪਰ ਇਹਦਾ ਕੀ ਸੱਚ ਹੈ ਹੋਲੀ ਹੋਲੀ ਸਾਹਮਣੇ ਆ ਜਾਵੇਗਾ ਜਦੋ ਮਦਾਨ ਹੱਥ ਆਇਆ ਉਦੋਂ ਕਾਫੀ ਪਰਤਾਂ ਖੁਲ ਜਾਣਗੀਆਂ…??

 

 

ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿਜੀਲੈਂਸ ਹੁਣ ਰਮਨ ਅਰੋੜਾ ਦੇ ਸਮਧੀ ਰਾਜੂ ਮਦਾਨ ਦੇ ਘਰ ਛਾਪੇਮਾਰੀ ਕਰਨ ਲਈ ਪਹੁੰਚੀ ਪਰ ਵਿਜੀਲੈਂਸ ਟੀਮ ਨੂੰ ਉੱਥੇ ਕੁਝ ਖਾਸ ਨਹੀਂ ਮਿਲਿਆ। ਜਿਸ ਕਾਰਨ ਉਸਨੂੰ ਰਾਜੂ ਮਦਾਨ ਦੇ ਘਰੋਂ ਖਾਲੀ ਹੱਥ ਵਾਪਸ ਪਰਤਣਾ ਪਿਆ।

 

AAP ਨੇ ਸਾਂਝੀ ਕੀਤੀ ਪੋਸਟ

ਰਮਨ ਅਰੋੜਾ ਬਾਰੇ ਆਪ ਪੰਜਾਬ ਦੇ ਪੇਜ ਤੋਂ ਲਿਖਿਆ ਗਿਆ ਕਿ ਆਪਣਾ ਹੋਵੇ ਚਾਹੇ ਬੇਗਾਨਾ, ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫੋਟੋ ਸਾਂਝੀ ਕੀਤੀ ਹੈ।ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜਲੰਧਰ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਵੱਲੋਂ ਛਾਪਾ ਮਾਰਿਆ ਗਿਆ ਹੈ ਤੇ ਉਨ੍ਹਾਂ ਦੇ ਹੋਰ ਟਿਕਾਣਿਆਂ ਉਤੇ ਵੀ ਰੇਡ ਕੀਤੀ ਜਾ ਰਹੀ ਹੈ। ਰਮਨ ਅਰੋੜਾ ਉਤੇ ਦੋਸ਼ ਹਨ ਕਿ ਜਲੰਧਰ ਨਗਰ ਨਿਗਮ ਅਧਿਕਾਰੀਆਂ ਰਾਹੀਂ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀ ਅਤੇ ਮਾਮਲੇ ਨੂੰ ਨਿਪਟਾਉਣ ਲਈ ਮੋਟੀ ਰਕਮ ਵਸੂਲਦਾ ਸੀ।

 

ਕੁਝ ਸਮਾਂ ਪਹਿਲਾਂ ਸਕਿਉਰਿਟੀ ਵੀ ਲਈ ਗਈ ਸੀ ਵਾਪਸ

 

ਦੱਸ ਦੇਈਏ ਕਿ ਰਮਨ ਅਰੋੜਾ ਦੇ ਟਿਕਾਣਿਆਂ ਅਤੇ ਘਰ ਉਤੇ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਮਨ ਦੀ ਸਕਿਓਰਿਟੀ ਵੀ ਵਾਪਸ ਲੈ ਲਈ ਗਈ ਸੀ।

 

ਟਾਊਨ ਪਲੈਨਰ ਦੀ ਗ੍ਰਿਫਤਾਰੀ ਤੋਂ ਬਾਅਦ ਰਮਨ ਅਰੋੜਾ ਦਾ ਨਾਂ ਵੀ ਆਇਆ ਸੀ ਸਾਹਮਣੇ

 

ਕੁਝ ਸਮਾਂ ਪਹਿਲਾਂ, ਰਮਨ ਅਰੋੜਾ ਨੂੰ ਪੰਜਾਬ ਵਿਜੀਲੈਂਸ ਟੀਮ ਨੇ ਜਲੰਧਰ ਦੇ ਹਰੀ ਮੰਦਰ ਨੇੜੇ ਹਿਰਾਸਤ ਵਿੱਚ ਲਿਆ। ਵਿਜੀਲੈਂਸ ਅਸ਼ੋਕ ਨਗਰ ਸਥਿਤ ਉਸਦੇ ਘਰ ਦੀ ਜਾਂਚ ਕਰ ਰਹੀ ਹੈ।

ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਮਨ ਅਰੋੜਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਗਏ ਸਨ ਅਤੇ ਵਰਤਮਾਨ ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਹਾਲ ਹੀ ਵਿੱਚ, ਰਮਨ ਅਰੋੜਾ ਸੁਰਖੀਆਂ ਵਿੱਚ ਆਏ ਹਨ ਕਿਉਂਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ।

Back to top button