ਸ਼ਾਹਜਹਾਂਪੁਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਔਰਤ ਨੇ ਆਪਣੇ ਹੋਣ ਵਾਲੇ ਕੁੜਮ ਨੂੰ ਆਪਣਾ ਦਿਲ ਦੇ ਦਿੱਤਾ। ਪਿਆਰ ਅਜਿਹਾ ਸੀ ਕਿ ਔਰਤ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਕੁੜਮ ਨਾਲ ਭੱਜ ਗਈ। ਪੁਲਸ ਨੇ ਦੋਵਾਂ ਨੂੰ ਬਰਾਮਦ ਕਰ ਲਿਆ ਪਰ ਔਰਤ ਆਪਣੇ ਪ੍ਰੇਮੀ ਨਾਲ ਜਾਣ ‘ਤੇ ਅੜੀ ਹੋਈ ਹੈ। ਝਗੜੇ ਨੂੰ ਸੁਲਝਾਉਣ ਲਈ ਥਾਣੇ ਵਿੱਚ ਪੰਚਾਇਤ ਚੱਲ ਰਹੀ ਹੈ।
ਜਾਗਰਣ ‘ਚ ਛਪੀ ਖਬਰ ਮੁਤਾਬਿਕ ਕੈਂਟ ਇਲਾਕੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੀ ਧੀ ਦਾ ਵਿਆਹ ਕਲਾਂ ਇਲਾਕੇ ਵਿੱਚ ਤੈਅ ਕੀਤਾ ਸੀ। ਵਿਆਹ ਤੈਅ ਹੋਣ ਤੋਂ ਬਾਅਦ ਦੋਹਾਂ ਦੇ ਰਿਸ਼ਤੇਦਾਰ ਇਕ-ਦੂਜੇ ਦੇ ਘਰ ਆਉਣ-ਜਾਣ ਲੱਗ ਪਏ। ਇਸ ਦੌਰਾਨ ਬੇਟੀ ਦੇ ਹੋਣ ਵਾਲੇ ਸਹੁਰੇ ਭਾਵ ਬੇਟੀ ਦੇ ਹੋਣ ਵਾਲੇ ਚਾਚਾ ਸਹੁਰੇ ਦੇ ਨਾਲ ਔਰਤ ਦੀ ਨੇੜਤਾ ਵਧ ਗਈ ਅਤੇ ਵਿਆਹ 10 ਦਿਨ ਪਹਿਲਾਂ ਦੋਵੇਂ ਫਰਾਰ ਹੋ ਗਏ ।