
Man who tortured 20-year-old woman to ‘exorcise spirits’ sentenced to 3 years in prison, fined ₹96 lakh.
ਜਿੰਨ/ਭੂਤ ਕੱਢਣ’ ਦੇ ਨਾਮ ‘ਤੇ ਇੱਕ 20 ਸਾਲ ਦੀ ਕੁੜੀ ਨੂੰ ਤਸੀਹੇ ਦੇਣ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਇੱਕ ਸਥਾਨਕ ਅਦਾਲਤ ਨੇ ਇੱਕ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਅਤੇ 96.76 ਲੱਖ ਰੁਪਏ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।
ਅਦਾਲਤ ਦਾ ਕਹਿਣਾ ਹੈ ਕਿ ਦੋਸ਼ੀ ਉਦੋਂ ਤੱਕ ਜੇਲ੍ਹ ਵਿੱਚ ਰਹੇਗਾ, ਜਦੋਂ ਤੱਕ ਉਹ ਪੀੜਤਾ ਨੂੰ ਮੁਆਵਜ਼ੇ ਦੀ ਰਕਮ ਅਦਾ ਨਹੀਂ ਕਰ ਦਿੰਦਾ।
ਇਸਲਾਮੀ ਨਿਆਂ-ਸ਼ਾਸਤਰ ਅਤੇ ਅਪਰਾਧਿਕ ਕਾਨੂੰਨ ਵਿੱਚ ‘ਅਰਸ਼’ ਦਾ ਮਤਲਬ ਸਰੀਰਕ ਸੱਟ ਜਾਂ ਨੁਕਸਾਨ ਲਈ ਦਿੱਤਾ ਜਾਣ ਵਾਲਾ ਆਰਥਿਕ ਮੁਆਵਜ਼ਾ ਹੈ, ਜਿਸ ਦੀ ਰਕਮ ਸ਼ਰੀਅਤ ਵਿੱਚ ਨਿਰਧਾਰਤ ਨਹੀਂ ਕੀਤੀ ਗਈ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸਤਗਾਸਾ ਪੱਖ ਮੁਤਾਬਕ, ‘ਜਿੰਨ ਕੱਢਣ’ ਦੀ ਪ੍ਰਕਿਰਿਆ ਦੌਰਾਨ ਅਤੇ ਦੋਸ਼ੀ ਵੱਲੋਂ ਤਸੀਹੇ ਦਿੱਤੇ ਜਾਣ ਕਾਰਨ ਕੁੜੀ ਦੇ ਇੱਕ ਕੰਨ ਦੀ ਸੁਣਨ ਸ਼ਕਤੀ ਖ਼ਤਮ ਹੋ ਗਈ।
ਇਸਲਾਮਾਬਾਦ ਦੀ ਸਥਾਨਕ ਅਦਾਲਤ ਦੇ ਜੱਜ ਮੁਬਾਸ਼ਿਰ ਹਸਨ ਚਿਸ਼ਤੀ ਨੇ 2024 ਵਿੱਚ ਇਸਲਾਮਾਬਾਦ ਦੇ ਕੋਰਾਲ ਪੁਲਿਸ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚ ਇਹ ਫ਼ੈਸਲਾ ਸੁਣਾਇਆ। ਸਬੰਧਤ ਅਦਾਲਤ ਨੇ ਇਸ ਮਾਮਲੇ ਵਿੱਚ ਇੱਕ ਵਿਸਤ੍ਰਿਤ ਫ਼ੈਸਲਾ ਜਾਰੀ ਵੀ ਕੀਤਾ ਹੈ।
ਦੂਜੇ ਪਾਸੇ, ਦੋਸ਼ੀ ਦੇ ਵਕੀਲ ਯਾਸਿਰ ਮਲਿਕ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ।











