
ਰੂਸ ਦੇ ਸ਼ਹਿਰ ਕੋਸਟ੍ਰੋਮਾ ‘ਚ ਸ਼ਨੀਵਾਰ ਨੂੰ ਇਕ ਕੈਫੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਕੈਫੇ ‘ਚ ਕਿਸੇ ਗੱਲ ਨੂੰ ਲੈ ਕੇ ਦੋ ਲੋਕਾਂ ‘ਚ ਝਗੜਾ ਹੋ ਗਿਆ। ਇਸ ਵਿੱਚ ਇੱਕ ਬੰਦੇ ਨੇ ਫਲੇਅਰ ਗਨ (ਸਿਗਰੇਟ ਜਲਾਉਣ ਵਾਲੀ ਗਨ) ਚਲਾ ਦਿੱਤੀ, ਜਿਸ ਤੋਂ ਬਾਅਦ ਅੱਗ ਲੱਗ ਗਈ। ਉਸ ਵੇਲੇ ਕੈਫੇ ਵਿੱਚ 250 ਤੋਂ ਵੱਧ ਲੋਕ ਮੌਜੂਦ ਸਨ।
ਸੂਚਨਾ ‘ਤੇ ਬਚਾਅ ਟੀਮ ਨੇ 250 ਲੋਕਾਂ ਨੂੰ ਬਚਾਇਆ। ਕੋਸਟ੍ਰੋਮਾ ਦੇ ਗਵਰਨਰ ਸਰਗੇਈ ਸਿਟਨੀਕੋਵ ਨੇ ਕਿਹਾ ਕਿ ਘਟਨਾ ਵਿੱਚ ਪੰਜ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।