ਸਰਕਾਰ ਨੂੰ ਪਤਾ ਹੀ ਨਹੀਂ ਕੀ ਪੁਲਿਸ ਵਿੱਚ ਕਿੰਨੇ ਮੁਲਾਜਿਮ ਨੇ ਉਹਨਾਂ ਕੋਲ! RTI ਰਾਂਹੀ ਹੋਇਆ ਖੁਲਾਸਾ!
ਸਰਕਾਰ ਨੂੰ ਪਤਾ ਹੀ ਨਹੀਂ ਕੀ ਪੁਲਿਸ ਵਿੱਚ ਕਿੰਨੇ ਮੁਲਾਜਿਮ ਨੇ ਉਹਨਾਂ ਕੋਲ! RTI ਰਾਂਹੀ ਹੋਇਆ ਖੁਲਾਸਾ!

ਸਰਕਾਰ ਨੂੰ ਪਤਾ ਹੀ ਨਹੀਂ ਕੀ ਪੁਲਿਸ ਵਿੱਚ ਕਿੰਨੇ ਮੁਲਾਜਿਮ ਨੇ ਉਹਨਾਂ ਕੋਲ! RTI ਰਾਂਹੀ ਹੋਇਆ ਖੁਲਾਸਾ!
ਲਓ ਜੀ
RTI ਜਵਾਬ ਵਿੱਚ ਪਤਾ ਲੱਗਾ ਕਿ Punjab Police India ਦਫਤਰ ਨੂੰ ਨਹੀਂ ਪਤਾ ਕਿ ਪੰਜਾਬ ਵਿੱਚ ਕੁੱਲ ਕਿੰਨੇ ਪੁਲਿਸ ਮੁਲਾਜ਼ਮ ਹਨ ਅਤੇ ਹੋਰ ਬਹੁਤ ਕੁੱਛ ਅਤੇ ਹੱਦ ਤਾਂ ਓਦੋ ਹੋ ਗਈ ਜੱਦੋ Bathinda Police ਤੋਂ ਇਹੀ ਜਾਣਕਾਰੀ ਮੰਗੀਂ ਤਾਂ ਉਹਨਾਂ ਵੱਲੋ ਲਿਖਿਆ ਗਿਆ ਕਿ ਇਹ ਜਾਣਕਾਰੀ ਸਪਸ਼ਟ ਨਹੀ ਹੈ RTI ਵਿੱਚ ਮੰਗੀ ਗਈ ਜਾਣਕਾਰੀ ਦਾ ਵੇਰਵਾ ਹੇਠ ਲਿਖਿਆ ⬇️⬇️⬇️
1.ਪੰਜਾਬ ਵਿੱਚ ਪੁਲੀਸ ਮੁਲਾਜ਼ਮਾਂ ਦੀਆਂ ਮੰਨਜ਼ੂਰਸ਼ੁਦਾ ਅਸਾਮੀਆਂ ਦਾ ਵੇਰਵਾ ਪੋਸਟ ਸਮੇਤ ਪ੍ਰਤੀ ਥਾਣਿਆਂ/ਚੌਂਕੀਆਂ ਮੁਤਾਬਿਕ ਦਿਓ ਜੀਲ
2.ਪੰਜਾਬ ਵਿੱਚ ਪੁਲੀਸ ਮੁਲਾਜ਼ਮਾਂ ਦੀਆਂ ਖ਼ਾਲੀ ਅਸਾਮੀਆਂ ਦਾ ਵੇਰਵਾ ਪੋਸਟ ਸਮੇਤ ਪ੍ਰਤੀ ਥਾਣਿਆਂ/ਚੌਂਕੀਆਂ ਮੁਤਾਬਿਕ ਦਿਓ ਜੀਲ
3.ਪੰਜਾਬ ਵਿੱਚ ਪੁਲੀਸ ਮਹਿਕਮੇ ਵਿੱਚ ਕੱਚੇ,ਠੇਕਾ ਆਧਾਰਿਤ,ਪ੍ਰਾਈਵੇਟ,ਆਉਟਸੋਰਸਿੰਗ ਮੁਲਾਜਮਾਂ ਦਾ ਵੇਰਵਾ ਪੋਸਟ ਮੁਤਾਬਿਕ ਦਿੱਤਾ ਜਾਵੇ
4.ਪੰਜਾਬ ਵਿਚੋਂ VIP/VVIP ਸੁਰੱਖਿਆ ਲਈ ਤੈਨਾਤ ਕੁਲ ਪੁਲੀਸ ਮੁਲਾਜ਼ਮਾਂ ਦੀ ਕੁੱਲ ਸੰਖਿਆ ਦੱਸੀ ਜਾਵੇl
ਹੁਣ ਸਵਾਲ ਇਹ ਹੈ ਕਿ ਜੇਕਰ ਪੰਜਾਬ ਦੇ ਮੁੱਖੀ ਨੂੰ ਨਹੀ ਪਤਾ ਤਾਂ ਕਿਸਨੂੰ ਪਤਾ ਹੋਊ ਜੇਕਰ ਨਹੀ ਪਤਾ ਮਹਿਕਮਾ ਜਾਂ ਸਰਕਾਰ ਇਹ ਕਿਵੇਂ ਕਹਿ ਦਿੰਦੀ ਹੈ ਕਿ ਇਹਨਿਆਂ ਨੌਕਰੀਆਂ ਦੇ ਦਿੱਤੀਆਂ ਫੇਰ ਬੋਰਡਾਂ ਤੇ ਲਿੱਖਿਆ ਡਾਟਾ ਝੂਠਾ ਹੈ।
ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਹਾਲ ਬਹੁਤ ਬੁਰਾ ਹੈ
ਥਾਣਿਆਂ ਚੌਕੀਆਂ ਵਿੱਚ ਜਿੰਨੀ ਸਮੱਰਥਾ ਹੈ ਮੁਲਾਜ਼ਮ ਉਸਤੋ ਵੀ ਅੱਧੇ ਹਨ।