
ਥਾਈਲੈਂਡ ‘ਚ ਭੀੜ ‘ਤੇ ਗੋਲੀਬਾਰੀ ਕਰਨ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਗੋਲੀਬਾਰੀ ‘ਚ ਘੱਟੋ-ਘੱਟ 30 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਥਾਈਲੈਂਡ ਪੁਲਿਸ ਦੇ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ ‘ਚ ਸਮੂਹਿਕ ਗੋਲੀਬਾਰੀ ‘ਚ ਘੱਟੋ-ਘੱਟ 30 ਲੋਕ ਮਾਰੇ ਗਏ।
ਪੁਲਿਸ ਦੇ ਉਪ ਬੁਲਾਰੇ ਆਰਕੋਨ ਕ੍ਰਾਟੋਂਗ ਨੇ ਰਾਇਟਰਜ਼ ਨੂੰ ਦੱਸਿਆ: “ਘੱਟੋ-ਘੱਟ 30 ਲੋਕ ਮਾਰੇ ਗਏ ਹਨ, ਪਰ ਪੂਰੇ ਵੇਰਵੇ ਅਜੇ ਆ ਰਹੇ ਹਨ।” ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ ਬੰਦੂਕਧਾਰੀ ਨੇ ਨੌਂਗ ਬੁਆ-ਲੁੰਫੂ ਵਿੱਚ ਇੱਕ ਚਾਈਲਡ ਕੇਅਰ ਸਹੂਲਤ ਦੇ ਅੰਦਰ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ।