ਸਿਆਸਤ ਭੂਚਾਲ, ਜਲੰਧਰ ਦੇ ਭਾਜਪਾ ਆਗੂ ਨੂੰ ਕੱਢਿਆ ਪਾਰਟੀ ‘ਚੋਂ ਬਾਹਰ
Political earthquake, Jalandhar BJP leader expelled from the party

Political earthquake, Jalandhar BJP leader expelled from the party
ਪੰਜਾਬ ਭਾਜਪਾ ਦੇ ਅੰਦਰ ਇੱਕ ਵਾਰ ਫਿਰ ਅੰਦਰੂਨੀ ਵਿਵਾਦ ਸਾਹਮਣੇ ਆਇਆ ਹੈ। ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਸ਼ਰਮਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ
ਅਰਵਿੰਦ ਸ਼ਰਮਾ ਨੂੰ ਪਾਰਟੀ ‘ਚੋਂ ਕੱਢਿਆ ਬਾਹਰ
ਹਾਲਾਂਕਿ, ਅਰਵਿੰਦ ਸ਼ਰਮਾ ਨੇ ਇਸ ਕਾਰਵਾਈ ‘ਤੇ ਗੰਭੀਰ ਸਵਾਲ ਉਠਾਉਂਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਵਿਰੁੱਧ ਇਕਪਾਸੜ ਕਾਰਵਾਈ ਕੀਤੀ ਗਈ।

ਅਰਵਿੰਦ ਸ਼ਰਮਾ ਨੇ ਆਖੀ ਆਹ ਗੱਲ
ਦਰਅਸਲ, ਇੱਕ ਰਾਜਨੀਤਿਕ ਸਮਾਗਮ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੇ ਨਾਲ ਗੱਲ ਕਰ ਰਹੇ ਅਰਵਿੰਦ ਸ਼ਰਮਾ ਦੀ ਫੋਟੋ ਉਨ੍ਹਾਂ ਦੇ ਇੱਕ ਸਹਾਇਕ ਨੇ ਮੋਬਾਈਲ ਨਾਲ ਖਿੱਚ ਲਈ। ਸ਼ਰਮਾ ਦਾ ਦੋਸ਼ ਹੈ ਕਿ ਕੇਵਲ ਢਿੱਲੋਂ ਦੇ ਨਾਲ ਤਾਇਨਾਤ ਇੱਕ ਪੀਐਸਓ ਨੇ ਉਨ੍ਹਾਂ ਦੇ ਸਹਾਇਕ ਦਾ ਮੋਬਾਈਲ ਫੋਨ ਹੀ ਨਹੀਂ ਲਿਆ ਸਗੋਂ ਉਸ ਵਿੱਚੋਂ ਫੋਟੋਆਂ ਡਿਲੀਟ ਕਰਵਾ ਦਿੱਤੀਆਂ। ਸ਼ਰਮਾ ਦੇ ਅਨੁਸਾਰ, ਸਮਾਗਮ ਨਾਲ ਸਬੰਧਤ ਫੋਟੋਆਂ ਨੂੰ ਡਿਲੀਟ ਕਰਨ ਦੀ ਬਜਾਏ, ਮੋਬਾਈਲ ਦੀ ਗੈਲਰੀ ਤੋਂ ਹੋਰ ਫੋਟੋਆਂ ਅਤੇ ਸਮੱਗਰੀ ਵੀ ਡਿਲੀਟ ਕਰਵਾ ਦਿੱਤੀ ਗਈ।












