
ਮਿਹਨਤ ਤੇ ਲਗਨ ਨਾਲ ਡਿਊਟੀ ਨਿਭਾਉਣ ਲਈ ਬੀ.ਐਲ.ਓਜ਼ ਦੀ ਕੀਤੀ ਸ਼ਲਾਘਾ
ਕਿਹਾ ਜ਼ਿਲ੍ਹੇ ’ਚ ਹੁਣ ਤੱਕ 11,13,943 ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਕੀਤੇ ਲਿੰਕ
ਜਲੰਧਰ, ਐਚ ਐਸ ਚਾਵਲਾ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਅੱਜ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਕੰਮ ਨੂੰ ਸੌ ਫੀਸਦੀ ਮੁਕੰਮਲ ਕਰਨ ਵਾਲੇ ਬੂਥ ਲੈਵਲ ਅਫ਼ਸਰਾਂ ਦਾ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਨਮਾਨ ਕੀਤਾ ਗਿਆ।
ਪ੍ਰਸ਼ੰਸਾ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਨੇ ਚੋਣ ਡਿਊਟੀ ਮਿਹਨਤ ਤੇ ਲਗਨ ਨਾਲ ਡਿਊਟੀ ਨਿਭਾਉਣ ਲਈ ਬੀ.ਐਲ.ਓਜ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ/ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀ ਸਾਲ-2022 ਵਿੱਚ ਦਰਜ ਵੋਟਰਾਂ ਦੇ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਸਬੰਧੀ ਚੱਲ ਰਹੇ ਮਹੱਤਵਪੂਨ ਅਤੇ ਮਿਤੀਬੱਧ ਕੰਮ ਨੂੰ 30 ਸਤੰਬਰ 2022 ਤੱਕ ਸੌ ਫੀਸਦੀ ਮੁਕੰਮਲ ਕਰਨ ਵਾਲੇ ਬੀ.ਐਲ.ਓਜ਼ ਨੂੰ ਅੱਜ ਪ੍ਰਸ਼ੰਸ਼ਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਹਾਸਲ ਕਰਨ ਵਾਲੇ ਬੀ.ਐਲ.ਓਜ਼ ਨੂੰ ਭਵਿੱਖ ਵਿੱਚ ਵੀ ਇਸੇ ਜੋਸ਼ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਹੋਰਨਾਂ ਨੂੰ ਵੀ ਇਨ੍ਹਾਂ ਬੀ.ਐਲ.ਓਜ਼ ਤੋਂ ਪ੍ਰੇਰਨਾ ਲੈਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 11,13,943 ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਵਿਧਾਨ ਸਭਾ ਹਲਕਾ ਨਕੋਦਰ ਦੇ 151227 ਵੋਟਰਾਂ, ਫਿਲੌਰ ਦੇ 148150, ਕਰਤਾਰਪੁਰ ਦੇ 134513, ਸ਼ਾਹਕੋਟ ਦੇ 123692, ਜਲੰਧਰ ਪੱਛਮੀ ਦੇ 123007, ਜਲੰਧਰ ਕੇਂਦਰੀ ਦੇ 90530, ਜਲੰਧਰ ਉੱਤਰੀ ਦੇ 113147, ਜਲੰਧਰ ਕੈਂਟ ਦੇ 119776 ਅਤੇ ਆਦਮਪੁਰ ਹਲਕੇ ਦੇ 109901 ਵੋਟਰਾਂ ਦੇ ਵੋਟਰ ਕਾਰਡ ਅਧਾਰ ਨਾਲ ਲਿੰਕ ਕੀਤੇ ਜਾ ਚੁੱਕੇ ਹਨ।
ਪ੍ਰਸ਼ੰਸ਼ਾ ਪੱਤਰ ਹਾਸਲ ਕਰਨ ਵਾਲਿਆਂ ਵਿੱਚ ਚੋਣ ਹਲਕਾ 30-ਫਿਲੌਰ ਦੇ ਜਸਕਰਨਜੀਤ ਸਿੰਘ (ਪੋਲਿੰਗ ਬੂਥ ਨੰ.23-ਪੱਤੀ ਲੋਹਾਰਾ), ਚਰਨਜੀਤ ਰਾਮ (ਪੋਲਿੰਗ ਬੂਥ ਨੰ.48-ਪੱਤੀ ਮਸੰਦਪੁਰ), ਧਰਮਿੰਦਰਜੀਤ (ਪੋਲਿੰਗ ਬੂਥ ਨੰ.49-ਪੱਤੀ ਕਮਾਲਪੁਰ), ਬਲਵੀਰ ਕੁਮਾਰ (ਪੋਲਿੰਗ ਬੂਥ ਨੰ.73-ਗੂੜਾ), ਗੁਰਬਖਸ਼ ਕੌਰ (ਪੋਲਿੰਗ ਬੂਥ ਨੰ.113-ਕੁਤਬੇਵਾਲ), ਮਨਜੀਤ ਕੌਰ (ਪੋਲਿੰਗ ਬੂਥ ਨੰ.146- ਅਕਲਪੁਰ), ਰਘਬੀਰ ਕੌਰ (ਪੋਲਿੰਗ ਬੂਥ ਨੰ.185-ਬੱਛੋਵਾਲ), ਫੂਲਾ ਰਾਣੀ (ਪੋਲਿੰਗ ਬੂਥ ਨੰ.188-ਸ਼ਾਹਪੁਰ), ਵਿਧਾਨ ਸਭਾ ਚੋਣ ਹਲਕਾ 31-ਨਕੋਦਰ ਦੇ ਬੀ.ਐਲ.ਓਜ਼ ਕ੍ਰਮਵਾਰ ਪਰਮਜੀਤ ਕੌਰ (ਪੋਲਿੰਗ ਬੂਥ ਨੰ.190 ਭੱਲੋਵਾਲ), ਗੁਰਪ੍ਰੀਤ (ਪੋਲਿੰਗ ਬੂਥ ਨੰ.214-ਸਾਗਰਪੁਰ), ਪਵਨ ਕੁਮਾਰ (ਪੋਲਿੰਗ ਬੂਥ ਨੰ.232-ਬਿਲਗਾ), ਵਿਧਾਨ ਸਭਾ ਚੋਣ ਹਲਕਾ 33-ਕਰਤਾਰਪੁਰ ਦੇ ਬੀ.ਐਲ.ਓ. ਸੁਰਜੀਤ ਸਿੰਘ (ਪੋਲਿੰਗ ਬੂਥ ਨੰ.228-ਚਿੱਟੀ) ਅਤੇ ਵਿਧਾਨ ਸਭਾ ਚੋਣ ਹਲਕਾ 38-ਆਦਮੁਪਰ ਦੇ ਬੀ.ਐਲ.ਓ. ਬਲਜੀਤ ਕੁਮਾਰ (ਪੋਲਿੰਗ ਬੂਥ ਨੰ.61-ਕੁਰਾੜੀ) ਸ਼ਾਮਿਲ ਹਨ।
ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਰਮਨਦੀਪ ਕੌਰ ਅਤੇ ਡਾਟਾ ਐਂਟਰੀ ਆਪ੍ਰੇਟਰ ਸ਼ਮਸ਼ੇਰ ਸਿੰਘ ਮੌਜੂਦ ਸਨ।