
MP ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਪੰਜਾਬ ਲਿਆਂਦਾ,
ਅਮਨਦੀਪ ਸਿੰਘ / S S ਚਾਹਲ 20 ਮਾਰਚ 2025
ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ ਚਾਚਾ, ਕੁਲਵੰਤ ਸਿੰਘ ਰਾਉਕੇ , ਬਸੰਤ ਸਿੰਘ, ਗੁਰਿੰਦਰਪਾਲ ਸਿੰਘ, ਭਗਵੰਤ ਸਿੰਘ, ਗੁਰਮੀਤ ਸਿੰਘ ਬੁੱਕਣਵਾਲਾ ਸਮੇਤ 7ਸਾਥੀਆਂ ਨੂੰ ਪੁਲਿਸ ਲੈ ਕੇ ਆਸਾਮ ਤੋਂ ਪੰਜਾਬ ਨੂੰ ਰਵਾਨਾ!👇👇
ਅੱਜ ਪੰਜਾਬ ਪੁਲਿਸ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਵੀ ਲੈ ਪੰਜਾਬ ਲਈ ਅਸਾਮ ਤੋਂ ਸਾਰੀ ਕਾਰਵਾਈ ਪਿੱਛੋਂ ਤੁਰਨ ਦੀਆਂ ਖਬਰਾਂ ਆ ਰਹੀਆਂ ਨੇ। ਪਹਿਲਾਂ ਸਾਰੇ ਆਸਾਮ ਤੋਂ ਜਹਾਜ ਰਾਹੀਂ ਦਿੱਲੀ ਪੁੱਜਣਗੇ । ਪਰ ਦਿੱਲੀ ਤੋਂ ਜਹਾਜ ਜਾਂ ਸੜਕੀ ਰਸਤੇ ਏ ਹਾਲੇ ਸੁਰੱਖਿਆ ਨੂੰ ਮੁੱਖ ਰੱਖਦੇ ਨਹੀਂ ਦੱਸਿਆ ਗਿਆ।
7 ਸਾਥੀ ਟਰਾਂਜਿਟ ਰਿਮਾਂਡ ਤੇ ਪੰਜਾਬ ਸ਼ਿਫਟ ਕੀਤੇ ਜਾ ਰਹੇ ਪੰਜਾਬ ਸ਼ਿਫਟ । ਜਿਸ ਵਿੱਚ ਦਲਜੀਤ ਕਲਸੀ, chacha ਭਾਈ ਅੰਮ੍ਰਿਤਪਾਲ ਸਿੰਘ ਦਾ ਹਰਜੀਤ ਸਿੰਘ ਬਸੰਤ ਸਿੰਘ, ਕੁਲਵੰਤ ਸਿੰਘ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ,ਗੁਰਮੀਤ ਸਿੰਘ ਬੁੱਕਣਵਾਲਾ ,ਗੁਰਿੰਦਰਪਾਲ ਸਿੰਘ ਅੱਜ ਦੇਰ ਰਾਤ ਜਾਂ ਕੱਲ ਤੱਕ ਪੰਜਾਬ ਪੁੱਜ ਸੱਕਦੇ ਨੇ।
ਪਹਿਲਾਂ ਵੱਖ ਵੱਖ ਸਾਥੀਆਂ ਨੂੰ ਲਿਆਉਣ ਦੀਆਂ ਖਬਰਾਂ ਸਨ ਪਰ ਅੱਜ 7 ਜਣੇ ਕੱਠੇ ਲੈ ਕੇ ਆ ਰਹੀ ਪੁਲਿਸ ਆਮ ਜਹਾਜ ਰਾਹੀਂ ਲੈ ਕੇ ਆ ਰਹੀ ਹੈ।
ਪੰਜਾਬ ਸਰਕਾਰ ਵਲੋਂ NSA ਲੱਗਾ ਭੇਜੇ ਸੀ ਆਸਾਮ 1ਸਾਲ NSA ਮਗਰੋਂ ਦੁਬਾਰਾ ਫਿਰ 1 ਸਾਲ ਦੀ NSA ਲੱਗਾ ਦਿੱਤੀ ਗਈ ਸੀ। ਹੁਣ ਦੋ ਸਾਲ ਪਿੱਛੋਂ NSA ਚ ਵਾਧਾ ਨਾ ਹੋਣ ਕਰਕੇ ਇਹਨਾਂ ਸਾਰਿਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।
ਅਜਨਾਲਾ ਥਾਣੇ ਨੂੰ ਮੁੱਖ ਰੱਖਦੇ ਏ ਕਾਰਵਾਈ ਹੋਈ ਸੀ। ਜਿਸ ਅਧੀਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੇਲ ਵਿੱਚ ਵੀ 25 ਤੋਂ ਵੱਧ ਨੌਜਵਾਨਾ ਨੂੰ ਰੱਖਿਆ ਹੋਇਆ ਹੈ।
ਪਿੱਛੇ 3 ਜਣੇ MP ਅੰਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ, ਵਰਿੰਦਰ ਫੋਜੀ ਹਾਲੇ ਡਿਬਰੂਗੜ ਹੀ ਨੇ। ਜਿਹਨਾਂ ਲਈ ਕਾਰਵਾਈ ਜਾਰੀ ਹੈ ਤੇ ਕੁੱਜ ਦਿਨਾਂ ਤੱਕ ਉਹ ਵੀ ਆਪਣੀ ਸਰਜ਼ਮੀਂ ਤੇ ਆ ਜਾਣਗੇ। ਹਾਲੇ ਉਹ ਜੇਲ੍ਹਾਂ ਵਿੱਚ ਹੀ ਸ਼ਿਫਟ ਕੀਤੇ ਗਏ ਹਨ। NSA ਅਧੀਨ 2 ਸਾਲ ਤੋਂ ਡੀਬਰੂਗੜ ਵਿੱਚ ਬੰਦ ਏ ਸਾਰੇ NSA ਹੱਟਣ ਤੋਂ ਬਾਅਦ ਪੰਜਾਬ ਪਰਤੇ ਹਨ।