
ਟਵਿੱਟਰ ਅਕਾਊਂਟ @donadex02 ‘ਤੇ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ ਜੋ ਕਾਫੀ ਹੈਰਾਨ ਕਰਨ ਵਾਲਾ ਹੈ। ਇਸ ਵੀਡੀਓ ਵਿੱਚ ਇੱਕ ਜਹਾਜ਼ ਭੀੜ-ਭੜੱਕੇ ਵਾਲੀ ਸੜਕ ‘ਤੇ ਕ੍ਰੈਸ਼ ਹੁੰਦਾ ਨਜ਼ਰ ਆ ਰਿਹਾ ਹੈ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਦ੍ਰਿਸ਼ ਨਾਈਜੀਰੀਆ ਦੇ ਲਾਗੋਸ ਨੇੜੇ ਹੈ। ਇਹ ਘਟਨਾ ਬੀਤੇ ਮੰਗਲਵਾਰ ਦੀ ਹੈ। ਨਾਈਜੀਰੀਆ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਦੱਸਿਆ ਹੈ ਕਿ ਜਦੋਂ ਜਹਾਜ਼ ਕਰੈਸ਼ ਹੋਇਆ ਤਾਂ ਉਸ ਵਿੱਚ 2 ਲੋਕ ਬੈਠੇ ਸਨ। ਕੰਟਰੋਲ ਟਾਵਰ ਨੇ ਸਪੱਸ਼ਟ ਕੀਤਾ ਕਿ ਹਾਦਸੇ ਦੇ ਸਮੇਂ 4 ਨਹੀਂ ਸਗੋਂ ਦੋ ਲੋਕ ਮੌਜੂਦ ਸਨ। ਉਹ ਦੋ ਵਿਅਕਤੀ ਇਸ ਹਾਦਸੇ ‘ਚ ਵਾਲ-ਵਾਲ ਬਚ ਗਏ ਹਨ।
ਵਾਇਰਲ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ‘ਚ ਤੁਸੀਂ ਦੇਖ ਸਕਦੇ ਹੋ ਕਿ ਸੜਕ ‘ਤੇ ਕਿੰਨੀ ਮੂਵਮੈਂਟ ਹੈ। ਕਾਰਾਂ ਅਤੇ ਲੋਕ ਆ ਰਹੇ ਹਨ। ਅਚਾਨਕ ਹਵਾ ਤੋਂ ਉੱਡਦਾ ਹੋਇਆ ਜਹਾਜ਼ ਜ਼ਮੀਨ ‘ਤੇ ਆ ਕੇ ਸਿੱਧਾ ਆ ਕੇ ਸੜਕ ‘ਤੇ ਡਿੱਗ ਪੈਂਦਾ ਹੈ।