ਸੰਸਾਰ ਦੀ ਇਕੋ ਇੱਕ ਮਿਸਾਲ ਦਾ 7, ਤੇ 8 ਪੋਹ ਦੀਆਂ ਰਾਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਯਾਦੇ, ਮਾਤਾ ਗੁਜਰ ਕੌਰ, ਪੰਜ ਪਿਆਰਿਆਂ ਦਾ ਸ਼ਹੀਦੀਆਂ ਦਾ ਪੂਰਾ ਇਤਿਹਾਸ 🙏
ਸੰਸਾਰ ਦੀ ਇਕੋ ਇੱਕ ਮਿਸਾਲ ਦਾ ਜਾਣੋ ਪੂਰਾ ਹਾਲ 7, ਤੇ 8 ਪੋਹ ਦੀਆਂ ਰਾਤਾਂ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਯਾਦੇ, ਮਾਤਾ ਗੁਜਰ ਕੌਰ, ਪੰਜ ਪਿਆਰਿਆਂ ਦਾ ਸ਼ਹੀਦੀਆਂ ਦਾ ਇਤਿਹਾਸ 🙏

ਅਮਨਦੀਪ ਸਿੰਘ ਸਟਾਫ ਰਿਪੋਟਰ 🚩
ਸੰਸਾਰ ਦੀ ਇਕੋ ਇੱਕ ਮਿਸਾਲ ਦਾ ਜਾਣੋ ਪੂਰਾ ਹਾਲ
7, ਤੇ 8 ਪੋਹ ਦੀਆਂ ਰਾਤਾਂ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਯਾਦੇ, ਮਾਤਾ ਗੁਜਰ ਕੌਰ, ਪੰਜ ਪਿਆਰਿਆਂ ਦਾ ਸ਼ਹੀਦੀਆਂ ਦਾ ਇਤਿਹਾਸ 🙏

ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਛੱਡਣ ਉਪਰੰਤ ਅੱਜ ੭ ਪੋਹ ਦੇ ਦੀ ਅਭਾਗੀ ਰਾਤ ਨੂੰ ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਪਰਿਵਾਰ ਅਤੇ ਸਿੰਘਾਂ ਉੱਤੇ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਖਾਧੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ, ਜਿੱਥੇ ਮੁਗ਼ਲ ਫੌਜਾਂ ਨੂੰ ਟੱਕਰ ਦਿੰਦਿਆਂ ਕਈ ਸਿੰਘ ਸ਼ਹੀਦ ਹੋ ਗਏ। ਸਰਸਾ ਨਦੀ ਨੂੰ ਪਾਰ ਕਰਨ ਸਮੇਂ ਹੀ ਗੁਰੂ ਸਾਹਿਬ ਦੇ ਪਰਿਵਾਰ ਦਾ ਆਪਸੀ ਵਿਛੋੜਾ ਵੀ ਪੈ ਗਿਆ। ਕਿ ਮੁੜ ਕਦੀ ਫ਼ੇਰ ਮੇਲ ਨਾ ਹੋ ਸਕਿਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਕੁਝ ਸਿੰਘਾਂ ਨਾਲ਼ ਦਿੱਲੀ ਵੱਲ ਨੂੰ, ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਗੁਰੂ ਸਾਹਿਬ ਜੀ ਨਾਲ਼ ਅਤੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ਼ ਮੋਰਿੰਡਾ ਵੱਲ ਨੂੰ ਚੱਲ ਪਏ। ਇਸ ਉਪਰੰਤ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਪਹੁੰਚ ਜਾਂਦੇ ਹਨ, ਜਦਕਿ ਮਾਤਾ ਗੁਜਰੀ ਜੀ ਨੇ ਛੋਟੇ ਲਾਲਾਂ ਸੰਗ ਭਾਈ ਕੁੰਮੇ ਮਾਸ਼ਕੀ ਦੀ ਛੰਨ ‘ਚ ਰਾਤ ਗੁਜ਼ਾਰੀ। ਅੱਜ ਵਿਛੋੜੇ ਦੀ ਉਸ ਅਤਿ ਦੁੱਖਦਾਇਕ ਘੜੀ ਦੀ ਯਾਦ ਵਿੱਚ ਸਮੁੱਚੀ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਪਰਿਵਾਰ ਅਤੇ ਸਮੂਹ ਸ਼ਹੀਦਾਂ ਨੂੰ ਕੋਟਾਨਿ-ਕੋਟਿ ਪ੍ਰਣਾਮ ਕਰਦੀ ਹੈ।
ਜਿਸ ਥਾਂ ‘ਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿੱਛੜਿਆ, ਉਸ ਥਾਂ ‘ਤੇ ਅੱਜ ਪਾਵਨ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਿਤ ਹੈ ।
ਸਫ਼ਰ-ਏ-ਸ਼ਹਾਦਤ (੮ ਪੋਹ, 22 ਦਸੰਬਰ)

ਅੱਜ ੮ ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ, ੭ ਪੋਹ ਦੀ ਸ਼ਾਮ ਨੂੰ ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜ ਕੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਸਾਥੀ ਸਿੰਘਾਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਜਾ ਪਹੁੰਚੇ ਅਤੇ ਰਾਤ ਨੂੰ ਵਿਸ਼ਰਾਮ ਕੀਤਾ । ਸਤਿਗੁਰੂ ਜੀ ਦੇ ਏਥੇ ਆਉਣ ਦੀ ਸੂਹ ਸ਼ਾਹੀ ਫ਼ੌਜ ਨੂੰ ਮਿਲ ਗਈ। ਖ਼ਬਰ ਮਿਲਦਿਆਂ ਹੀ ਮੁਗ਼ਲ ਫ਼ੌਜ ਸ੍ਰੀ ਚਮਕੌਰ ਸਾਹਿਬ ਦੇ ਚਾਰ-ਚੁਫੇਰੇ ਇਕੱਠੀ ਹੋ ਗਈ ਤੇ ੮ ਪੋਹ ਦੀ ਸਵੇਰ ਹੁੰਦਿਆਂ ਹੀ ਗੜ੍ਹੀ ‘ਤੇ ਹਮਲਾ ਕਰ ਦਿੱਤਾ। ਓਧਰ ਗੜ੍ਹੀ ਵਿੱਚੋਂ ਵੀ ਤੀਰਾਂ ਦੀ ਬੁਛਾੜ ਹੋਈ। ਮੁਗ਼ਲ ਜਰਨੈਲ ਨਾਹਰ ਖ਼ਾਨ ਅਤੇ ਗਨੀ ਖ਼ਾਨ ਨੂੰ ਗੁਰੂ ਜੀ ਨੇ ਪਾਰ ਬੁਲਾ ਦਿੱਤਾ। ਰਣਨੀਤੀ ਅਨੁਸਾਰ ਗੁਰੂ ਜੀ ਨੇ ਪੰਜ-ਪੰਜ ਸਿੰਘਾਂ ਦੇ ਜਥੇ ਗੜ੍ਹੀ ਤੋਂ ਬਾਹਰ ਤੋਰੇ। ਇਨ੍ਹਾਂ ਜਥਿਆਂ ਵਿੱਚ ਦੋਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਕਈ ਸਿੱਖ ਯੋਧਿਆ ਨੇ 10 ਲੱਖ ਮੁਗ਼ਲਾਂ ਫੌਜਾਂ ਦੀਆਂ ਸਫ਼ਾਂ ਨੂੰ ਚੀਰਦਿਆਂ ਜੂਝ ਕੇ ਸ਼ਹੀਦੀ ਪਾਈ। ਮੈਂ ਇਨ੍ਹਾਂ ਸਾਰੀਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ ਕਰਦਾ ਹਾਂ।
ਪੰਥ ਦੀ ਅਗਵਾਈ ਲਈ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ਤਿਆਗਣ ਦਾ ਬਚਨ ਕੀਤਾ। ਗੁਰੂ ਜੀ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਸਜਾ ਕੇ ਤਿੰਨ ਸਿੰਘਾਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਮੇਤ ਤਾੜੀ ਮਾਰ ਕੇ ਗੜ੍ਹੀ ਨੂੰ ਤਿਆਗ ਗਏ। ਗੜ੍ਹੀ ‘ਚੋਂ ਨਿਕਲਦੇ ਹੀ ਤਿੰਨੋਂ ਸਿੰਘ ਗੁਰੂ ਜੀ ਤੋਂ ਵੱਖ ਹੋ ਗਏ ਜੋ ਮਾਛੀਵਾੜੇ ਦੇ ਜੰਗਲ ਵਿੱਚ ਜਾ ਮਿਲੇ।
ਉਥੇ ਦੂਜੇ ਪਾਸੇ ਗੰਗੂ’ ਰਸੋਇਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਪਰ ਉਸਦਾ ਦਿਲ ਬੇਈਮਾਨ ਹੋ ਗਿਆ ਅਤੇ ਉਸਨੇ ਮੋਰਿੰਡੇ ਦੇ ਚੌਧਰੀ ਗਨੀ ਖਾਨ ਅਤੇ ਮਨੀ ਖਾਨ ਕੋਲੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।









