ChandigarhPunjab

ਬਿਜਲੀ ਵਿਭਾਗ ਨੇ ਕੱਢੇ ਚੰਗਿਆੜੇ, ਡਿਊਟੀ ‘ਚ ਕੁਤਾਹੀ ਵਰਤਣ ਵਾਲੇ 3 JE, 2 ਲਾਈਨਮੈਨ ਤੇ 1 SSA ਸਸਪੈਂਡ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਅਤੇ ਆਪਣੀ ਸਰਕਾਰੀ ਡਿਊਟੀ ਵਿੱਚ ਅਣਗਹਿਲੀਆਂ/ ਕੁਤਾਹੀਆਂ/ ਬੇਨਿਯਮੀਆਂ ਲਈ ਕਾਰਪੋਰੇਸ਼ਨ ਦੀ ਲੋੜੀਂਦੀ ਪੜਤਾਲ ਮਗਰੋਂ 3 ਜੇ.ਈ., 2 ਲਾਈਨਮੈਨਾਂ ਅਤੇ ਇਕ ਐਸ.ਐਸ.ਏ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਪੀ.ਐਸ.ਪੀ.ਸੀ.ਐਲ. ਨੇ ਇਕ ਵ੍ਹਾਟਸਐਪ ਮੈਸੇਜ ਰਾਹੀਂ ਮਿਲੀ ਸੂਚਨਾ ਦੇ ਅਧਾਰ ਤੇ ਗ੍ਰਾਮ ਪੰਚਾਇਤ ਪਿੰਡ ਘੁੱਦੂਵਾਲਾ, ਸਬ—ਡਵੀਜਨ ਸਾਦਿਕ ਡਵੀਜ਼ਨ ਫਰੀਦਕੋਟ ਸਰਕਲ ਫਰੀਦਕੋਟ ਅਧੀਨ ਦੀ ਜ਼ਮੀਨ ਵਿੱਚ ਇੰਨਫੋਰਸਮੈਂਟ ਸਕੂਐਡ ਬਠਿੰਡਾ ਵੱਲੋਂ ਚੈਕਿੰਗ ਦੋਰਾਨ 4 ਨੰਬਰ ਨਜ਼ਾਇਜ਼ ਮੋਟਰਾਂ ਫੜੀਆਂ। ਫੜੀਆਂ ਗਈਆਂ 6 ਨਜ਼ਾਇਜ਼ ਮੋਟਰਾਂ ਬਹੁਤ ਲੰਮੇਂ ਸਮੇਂ ਤੋਂ ਮੌਜੂਦਾ ਸਰਪੰਚ ਹਰਨੀਤ ਸਿੰਘ ਵੱਲੋਂ ਚਲਾਈਆਂ ਜਾ ਰਹੀਆਂ ਸਨ।

ਇਸ ਦੇ ਨੇੜੇ ਹੀ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਦੀ 2 ਨੰਬਰ ਨਜ਼ਾਇਜ਼ ਮੋਟਰਾਂ ਚਲਦੀਆਂ ਫੜੀਆਂ ਗਈਆਂ। ਇਹਨਾਂ 6 ਨੰਬਰ ਨਜ਼ਾਇਜ਼ ਮੋਟਰਾਂ ਦੇ ਖਪਤਕਾਰਾਂ ਨੂੰ ਕੁੱਲ 3,89,181/- ਰੁਪਏ ਰਕਮ ਬਿਜਲੀ ਚੋਰੀ ਲਈ ਜੁਰਮਾਨਾ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸਰਪੰਚ ਹਰਨੀਤ ਸਿੰਘ ਅਤੇ ਗੁਰਮੀਤ ਸਿੰਘ ਵਿਰੁੱਧ ਐਸ.ਐਚ.ੳ/ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ ਵੱਲੋਂ ਬਿਜਲੀ ਚੋਰੀ ਐਕਟ ਦੀ ਧਾਰਾ-135 ਅਧੀਨ ਐਫ.ਆਈ.ਆਰ ਦਰਜ ਕਰਵਾ ਦਿੱਤੀ ਗਈ ਹੈ। ਐਸ.ਐਚ.ੳ/ਐਂਟੀ ਪਾਵਰ ਥੈਫਟ ਵੱਲੋਂ ਉਕਤ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਜੇ.ਈ ਲਵਪ੍ਰੀਤ ਸਿੰਘ, ਜੇ.ਈ ਬਲਵਿੰਦਰ ਸਿੰਘ ਅਤੇ ਲਾਈਨਮੈਨ ਸਿੰਦਰ ਸਿੰਘ ਜਿੰਮੇਂਵਾਰ ਪਾਏ ਗਏ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 3 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਬਲਵਿੰਦਰ ਸਿੰਘ ਜੇ.ਈ. ਜੋਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਵਿਖੇ ਤੈਨਾਤ ਸੀ, ਨੂੰ ਤਤਕਾਲ ਪ੍ਰਭਾਵ ਮੁਅੱਤਲ ਕਰ ਦਿੱਤਾ ਹੈ, ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈੱਡ ਕੁਆਰਟਰ ਵੰਡ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਜੇ.ਈ਼ ਜੋ ਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਤਤਕਾਲ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ, ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈੱਡ ਕੁਆਰਟਰ ਵੰਡ ਹਲਕਾ ਫਿਰੋਜ਼ਪੁਰ ਵਿਖੇ ਫਿਕਸ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਹੈ ਕਿ ਸ਼ਿੰਦਰ ਸਿੰਘ ਲਾਈਨਮੈਨ ਜੋ ਕਿ ਵੰਡ‌ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਤਤਕਾਲ ਪ੍ਰਭਾਵ ਮੁਅੱਤਲ ਕਰ ਦਿੱਤਾ ਹੈ, ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਬਠਿੰਡਾ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ।

 

ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੇਰ ਸ਼ਾਮ ਨੂੰ ਟੈਲੀਫੋਨ ‘ਤੇ ਮਿਲੀ ਇਕ ਸੂਚਨਾ ਦੇ ਆਧਾਰ ‘ਤੇ ਲਖਵੀਰ ਸਿੰਘ ਲਾਈਨਮੈਂਨ ਵੰਡ ਉਪ ਮੰਡਲ ਬੁਢਲਾਡਾ ਅਤੇ ਤਰਲੋਚਨ ਸਿੰਘ ਐਸ.ਐਸ.ਏ 66 ਕੇਵੀ ਸਬ ਸਟੇਸ਼ਨ ਭਾਦੜਾ ਅਧੀਨ ਐੱਸ.ਐਸ.ਈ. ਭੀਖੀ ਅਧੀਨ ਓ ਅਤੇ ਐੱਮ ਮੰਡਲ ਮਾਨਸਾ ਨੂੰ ਡਿਊਟੀ ਸਮੇਂ ਦੌਰਾਨ ਸ਼ਰਾਬੀ ਹਾਲਤ ਵਿੱਚ ਪਾਇਆ ਗਿਆ ਅਤੇ ਇਸ ਸਮੇਂ ਦੌਰਾਨ ਪਿੰਡਾਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ, ਜਿਸ ਨਾਲ ਬਿਜਲੀ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਸੋ ਕਰਮਚਾਰੀਆਂ ਨੂੰ ਆਪਣੀ ਡਿਊਟੀ ਵਿੱਚ ਅਣਗਹਿਲੀਆਂ/ਕੁਤਾਹੀਆਂ/ਬੇਨਿਯਮੀਆਂ ਲਈ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

Related Articles

Leave a Reply

Your email address will not be published.

Back to top button