ਹੁਣ ਜਲਦ ਹੀ ਸਮੁੰਦਰ ‘ਤੇ ਤੈਰਦਾ ਮਿਲੇਗਾ ਇਹ ਪਹਿਲਾ ਸ਼ਹਿਰ, 60,000 ਲੋਕ ਹੋਣਗੇ ਵਸਨੀਕ

ਪਾਣੀ ‘ਤੇ ਤੈਰਦਾ ਹੋਇਆ ਸ਼ਹਿਰ ਸੁਣਨ ਵਿਚ ਭਾਵੇਂ ਇਹ ਕਿਸੇ ਸਾਇੰਸ ਫਿਕਸ਼ਨ ਮੂਵੀ ਦਾ ਆਈਡੀਆ ਲੱਗੇ ਪਰ ਕੁਝ ਸਾਲਾਂ ਵਿਚ ਇਹ ਹਕੀਕਤ ਦੇ ਰੂਪ ਵਿਚ ਦੁਨੀਆ ਦੇ ਸਾਹਮਣੇ ਹੋਵੇਗਾ। ਹੁਣ ਇੱਕ ਇਟਾਲੀਅਨ ਕੰਪਨੀ ਹਜ਼ਾਰਾਂ ਲੋਕਾਂ ਨੂੰ ਇਹ ਮੌਕਾ ਦੇ ਰਹੀ ਹੈ, ਜੋ ਕਿ ਯਾਟਾਂ ‘ਤੇ ਜੀਵਨ ਬਤੀਤ ਕਰਨ ਦਾ ਮਜ਼ਾ ਲੈ ਸਕਣਗੇ।
ਇਸ ਸ਼ਹਿਰ ਦੀ ਯੋਜਨਾ ਦੀ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਇਹ ਇੱਕ ਵੱਡੇ ਕੱਛੂਕੁੰਮੇ ਦੀ ਤਰ੍ਹਾਂ ਦਿਖਾਈ ਦੇਵੇਗਾ। ਇਹ 2000 ਫੁੱਟ ਚੌੜੇ ਫਲੋਟਿੰਗ ਸ਼ਹਿਰ ਵਿੱਚ ਨਾ ਸਿਰਫ ਫਲੈਟ ਹੋਣਗੇ, ਬਲਕਿ ਹੋਟਲ, ਸ਼ਾਪਿੰਗ ਸੈਂਟਰ, ਪਾਰਕ, ਡੌਕ ਅਤੇ ਇੱਕ ਮਿੰਨੀ ਹਵਾਈ ਅੱਡਾ ਵੀ ਹੋਵੇਗਾ। ਇਹ ਸ਼ਹਿਰ 2033 ਤੱਕ ਬਣ ਕੇ ਤਿਆਰ ਹੋ ਜਾਵੇਗਾ।
ਦੱਸ ਦੇਈਏ ਕਿ ਇਸ ਨੂੰ ਬਣਾਉਣ ਲਈ ਇਟਾਲੀਅਨ ਕੰਪਨੀ ਨੂੰ ਇਕ ਡਰਾਈ ਡਾਕ ਬਣਾਉਣੀ ਪਵੇਗੀ। ਇਸ ਫਲੋਟਿੰਗ ਸਿਟੀ ਨੂੰ ਬਣਾਉਣ ਲਈ ਅੰਦਾਜ਼ਨ £6,725,512,000 ਭਾਵ ਭਾਰਤੀ ਮੁਦਰਾ ਵਿੱਚ ਲਗਭਗ 6,51,80,45,44,499 ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਦਾ ਨਾਂ ਪੰਗੇਆ ਦੇ ਨਾਂ ‘ਤੇ ਰੱਖਿਆ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਟੈਰੀਅਟ ‘ਚ 60,000 ਲੋਕਾਂ ਦਾ ਘਰ ਬਾਣਾ ਕੇ ਵੇਚਿਆ ਜਾ ਸਕਦਾ ਹੈ।