ਹੈਰਾਨੀਜਨਕ ਖਬਰ: ਬਿਨਾਂ ਡਰਾਈਵਰ ਦੇ 70 ਕਿਲੋਮੀਟਰ ਤੱਕ ਦੌੜੀ ਮਾਲ ਗੱਡੀ, ਜੰਮੂ-ਕਸ਼ਮੀਰ ਤੋਂ ਪਹੁੰਚੀ ਦਸੂਹਾ, Viral Video
Surprising news: Freight train ran for 70 km without a driver, Dasuha arrived from Jammu and Kashmir, Viral Video
ਜੰਮੂ-ਕਸ਼ਮੀਰ ਤੋਂ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਜਿੱਥੇ ਬਿਨਾਂ ਡਰਾਈਵਰ ਤੋਂ ਜੰਮੂ ਦੇ ਕਠੂਆ ਤੋਂ ਕਰੀਬ 70 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਭਾਰਤੀ ਰੇਲਵੇ ਦੀ ਮਾਲ ਗੱਡੀ ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ਸਥਿਤ ਉਚੀ ਬੱਸੀ ਪਹੁੰਚੀ। ਜਿੱਥੇ ਕਿਸੇ ਤਰ੍ਹਾਂ ਇਸ ਟਰੇਨ ਨੂੰ ਰੋਕਿਆ ਗਿਆ।
ਮਾਮਲੇ ਸਬੰਧੀ ਜੰਮੂ ਦੇ ਡਿਵੀਜ਼ਨਲ ਟਰੈਫਿਕ ਮੈਨੇਜਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਰੇਲਵੇ ਦੀ ਅਣਗਹਿਲੀ ‘ਤੇ ਨਿਕਲਿਆ ਲੋਕਾਂ ਦਾ ਗੁੱਸਾ
ਇਸ ਬਿਨਾਂ ਡਰਾਈਵਰ ਦੀ ਟ੍ਰੇਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ‘ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕਾਂ ਨੇ ਰੇਲਵੇ ‘ਤੇ ਸਵਾਲ ਉਠਾਏ ਅਤੇ ਕੁਝ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਵਿਕਾਸ ਹੈ।
ਇਕ ਯੂਜ਼ਰ ਨੇ ਲਿਖਿਆ ਕਿ ਇਹ ਚਿੰਤਾਜਨਕ ਘਟਨਾ ਹੈ ਜੋ ਰੇਲਵੇ ਸੁਰੱਖਿਆ ਪ੍ਰੋਟੋਕੋਲ ‘ਤੇ ਸਵਾਲ ਖੜ੍ਹੇ ਕਰਦੀ ਹੈ ਅਤੇ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਜਾਂਚ ਦੀ ਲੋੜ ਹੈ। ਇੱਕ ਹੋਰ ਉਪਭੋਗਤਾ ਨੇ ਡਰਾਈਵਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਜਦਕਿ ਇੱਕ ਯੂਜ਼ਰ ਨੇ ਲਿਖਿਆ, ਇਹ ਬੇਹੱਦ ਚਿੰਤਾਜਨਕ ਹੈ। ਰੇਲ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ।