ਪਿੰਡ ਸੰਘਵਾਲ ਵਿਖੇ 31ਵੇਂ ਟੂਰਨਾਮੈਂਟ ਦਾ ‘ਕਬੱਡੀ ਕੱਪ’ ਸਰਹਾਲਾ ਰਣੂਆਂ ਦੀ ਟੀਮ ਨੇ ਜਿੱਤਿਆ, ਦੂਜੇ ਸਥਾਨ ਤੇ ਰਹੀ ਯੂਥ ਬ੍ਰਦਰਸ ਕੈਲੇਫੋਰਨੀਆ ਦੀ ਟੀਮ
ਜਲੰਧਰ ‘ਚ ਬੱਬਰਾਂ ਦੀ ਧਰਤੀ ਦੇ ਨਾਮ ਨਾਲ ਜਾਣੇ ਜਾਂਦੇ ਪਿੰਡ ਸੰਘਵਾਲ ਵਿਖੇ ਸ਼ਹੀਦ ਬੰਤਾ ਸਿੰਘ , ਸ਼ਹੀਦ ਅਰੂੜ ਸਿੰਘ ਖੇਡ ਸਟੇਡੀਅਮ ਵਿਖੇ ਹਰਭਜਨ ਸਿੰਘ ਕਰਾੜੀ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਕਰਵਇਆ ਗਿਆ 31ਵਾਂ ਸਾਲਾਨਾ ਕਬੱਡੀ ਕੱਪ ਬੜੀ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਇਆ। ਇਸ ਕਬੱਡੀ ਕੱਪ ਟੂਰਨਾਮੈਂਟ ਦੇ ਦੂਸਰੇ ਦਿਨ ਕਰਵਾਏ ਗਏ ਮੈਚਾਂ ਚ ਸਰਹਾਲਾ ਰਣੂਆਂ ਦੀ ਟੀਮ ਨੇ ਕਬੱਡੀ ਕੱਪ ਜਿੱਤ ਕੇ ਡੇਢ ਲੱਖ ਰੁਪਏ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ ਅਤੇ ਦੂਸਰਾ ਇਨਾਮ ਇਕ ਲੱਖ ਪੱਚੀ ਹਜਾਰ ਯੁਵਾ ਬ੍ਰਦਰਸ ਕੈਲੇਫੋਰਨੀਆ ਦੀ ਟੀਮ ਵਲੋਂ ਹਾਂਸਲ ਕੀਤਾ ਗਿਆ।
ਇਸ ਕਬੱਡੀ ਕੱਪ ਟੂਰਨਾਮੈਂਟ ਵਿਖੇ ਮੁਖ ਮਹਿਮਾਨ ਵਜੋਂ ਪੁਜੇ ਸ਼ੁਸ਼ੀਲ ਕੁਮਾਰ ਰਿੰਕੂ ਮੈਂਬਰ ਪਾਰਲੀਮੈਂਟ ਜਲੰਧਰ ਵਲੋਂ ਦੋਵੇ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੋਂਸਲਾ ਅਫਜਾਈ ਕੀਤੀ ਗਈ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਜਿਥੇ ਮਹਾਨ ਗਦਰੀ ਬਾਬਿਆਂ ਦੀਆ ਕੁਰਬਾਨੀਆਂ ਨੂੰ ਯਾਦ ਕੀਤਾ ਓਥੇ ਸ਼ਹੀਦ ਬੰਤਾ ਸਿੰਘ ਸ਼ਹੀਦ, ਅਰੂੜ ਸਿੰਘ ਸਟੇਡੀਅਮ ਵਾਸਤੇ ਆਪਣੇ ਅਖਤਿਆਰੀ ਕੋਟੇ ‘ਚੋ 10 ਲੱਖ ਰੁਪਏ ਗ੍ਰਾੰਟ ਦੇਣ ਦਾ ਐਲਾਨ ਵੀ ਕੀਤਾ ਗਿਆ.
ਇਸ ਟੂਰਨਾਮੈਂਟ ਦੀ ਪ੍ਰਧਾਨਗੀ ਹਲਕਾ ਵਿਧਾਇਕ ਹਲਕਾ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਵਲੋਂ ਕੀਤੀ ਗਈ ਅਤੇ ਕੱਬਡੀ ਕੱਪ ਜੇਤੂ ਟੀਮਾਂ ਨੂੰ ਵਡੇ ਇਨਾਮ ਅਤੇ ਕੂਪਨ ਜੇਤੂਆਂ ਨੂੰ ਵੀ ਖਿੱਚਵੇਂ ਇਨਾਮ ਦਿਤੇ ਗਏ. ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਜਸਵੀਰ ਕੌਰ ਗਿੱਲ ਪੋਤਰੀ ਸ਼ਹੀਦ ਬੰਤਾ ਸਿੰਘ ਸੰਘਵਾਲ, ਡਾਕਟਰ ਗੁਰਵੀਰ ਸਿੰਘ ਗਿੱਲ, ਗੁਰਦੀਪ ਸਿੰਘ ਸਾਬਕਾ ਸਰਪੰਚ ਸੰਘਵਾਲ , ਗੁਰਜੀਤ ਸਿੰਘ ਗੋਰਾ ਯੂਐਸਏ, ਦਾਤਾਰ ਸਿੰਘ , ਜ਼ੋਰਾਵਰ ਸਿੰਘ ਲੰਬਰਦਾਰ ਅਤੇ ਇਲਾਕੇ ਦੇ ਹੋਰ ਵੀ ਅਨੇਕਾਂ ਪਤਵੰਤੇ ਸੱਜਣ ਹਾਜਰ ਸਨ। ਇਸ ਮੌਕੇ ਮਹਾਨ ਗਦਰੀ ਬਾਬਿਆਂ ਦੀ ਯਾਦ ‘ਚ ਕਰਵਾਏ 31ਵੇਂ ਕਬੱਡੀ ਕੱਪ ਟੂਰਨਾਮੈਂਟ ਚ ਉਚੇਚੇ ਤੋਰ ਤੇ ਵੱਖ ਵੱਖ ਸਿਆਸੀ , ਸਮਾਜਿਕ, ਧਾਰਮਿਕ ਅਤੇ ਕਿਸਾਨ ਜਥੇਬੰਦੀ ਦੇ ਨੇਤਾਵਾਂ ਨੇ ਸ਼ਿਰਕਤ ਕਿੱਤੀ , ਜਿਨ੍ਹਾਂ ਚ ਖਾਸ ਕਰਕੇ ਸੱਚਖੰਡ ਦਰਬਾਰ ਸਾਹਿਬ ਦੇ ਹਜੂਰੀ ਰਾਗੀ , ਸ੍ਰੀ ਮਤੀ ਕਮਲਜੀਤ ਕੌਰ ਪਤਨੀ ਸਵਰਗੀ ਚੋਧਰੀ ਸੰਤੋਖ ਸਿੰਘ, ਲਾਡੀ ਸ਼ੇਰੋਵਾਲੀਆਂ ਵਿਧਾਇਕ ਸ਼ਾਹਕੋਟ, ਜੁਗਿੰਦਰ ਸਿੰਘ ਜੋਗੀ ਯੂਥ ਕਲੱਬ ਪ੍ਰਧਾਨ ਅਤੇ ਹੋਰ ਵੀ ਅਨੇਕਾਂ ਮਹਾਨ ਸਖਸ਼ੀਅਤਾਂ ਹਾਜਰ ਸਨ. ਹੁਣ ਆਓ ਤੁਹਾਨੂੰ ਸੁਣਾਉਂਦੇ ਹੈ ਇਸ ਟੂਰਨਾਮੈਂਟ ਚ ਪੁਜੀਆਂ ਮਹਾਨ ਸ਼ਖਸ਼ੀਅਤਾਂ ਕੀ ਕਹਿਣਾ ਹੈ ਦੇਖੋ ਜਲੰਧਰ ਤੋਂ ਬਿਓਰੋ ਰਿਪੋਰਟ