Jalandhar

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਕੋਸ ਰਹੇ- ਜਥੇਦਾਰ ਵਡਾਲਾ, ਦੇਖੋ ਵੀਡੀਓ

The people of Punjab are cursing themselves by forming the Aam Aadmi Party government - Jathedar Wadala, watch the video

ਨਕੋਦਰ ਸ਼ਹਿਰ ਅਤੇ ਪਿੰਡ ਪੁਆਦੜਾ ਅਤੇ ਬਾਠ ਕਲਾਂ ਹਲਕਾ ਨਕੋਦਰ ਵਿਖੇ ਲੋਕ ਸਭਾ ਚੋਣਾਂ ਦੇ ਦੌਰਾਨ ਜਥੇਦਾਰ ਗੁਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਛੋਟੀ ਜਿਹੀ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ, ਇਸ ਮੌਕੇ ਜਥੇਦਾਰ ਵਡਾਲਾ ਨੇ ਸੰਬੋਧਨ ਕਰਦਿਆਂ ਕਿਹਾ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨੀ ਵਪਾਰ ਅਤੇ ਉਦਯੋਗ ਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਹੈ
ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਹੀ ਲੋਕ ਸਭਾ ਚੋਣਾਂ ਵਿੱਚ ਗਠਜੋੜ ਕਰਨ ਤੋਂ ਕੋਰੀ ਨਾ ਕਰ ਦਿੱਤੀ ਸੀ ਜਥੇਦਾਰ ਵਡਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਕੋਸ ਰਹੇ ਹਨ ਕਿਉਂਕਿ ਇਸ ਸਰਕਾਰ ਨੇ ਚੋਣਾਂ ਸਮੇਂ ਤਕਰੀਬਨ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਵਾਧਿਆਂ ਨੂੰ ਪੂਰਾ ਨਹੀਂ ਕੀਤਾ ਜਦੋਂ ਕਿ ਹਰ ਔਰਤ ਨੂੰ ਇੱਕ ਇੱਕ ਹਜਾਰ ਰੁਪਏ ਮਹੀਨਾ ਦੇਣ ਦਾ ਵਾਅਦਾ, ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਝੂਠਾ ਲਾਰਾ, ਘਰ ਘਰ ਰਾਸ਼ਨ ਵੰਡਣ ਦਾ ਝੂਠਾ ਲਾਰਾ, ਅਤੇ ਸਭ ਤੋਂ ਵੱਡੀ ਗੱਲ ਕਾਨੂੰਨੀ ਵਿਵਸਥਾ ਸਾਂਭਣ ਦਾ ਜੋ ਇਹ ਸਰਕਾਰ ਕੋਲੋਂ ਬਿਲਕੁਲ ਵੀ ਕਾਨੂੰਨੀ ਵਿਵਸਥਾ ਨਹੀਂ ਸਾਂਭ ਹੋਈ ਹਰ ਪਿੰਡ ਸ਼ਹਿਰ ਵਿੱਚ ਖਾਸ ਕਰ ਦਿਨ ਨੂੰ ਹੀ ਵੱਡੀਆਂ ਵੱਡੀਆਂ ਚੋਰੀਆਂ ਅਤੇ ਚੀਨ ਸਨੀਚਿੰਗ ਵਰਗੇ ਮਾਮਲੇ ਸਕੂਟਰ ਮੋਟਰਸਾਈਕਲ ਚੋਰੀ ਹੋਣ ਵਰਗੇ ਮਾਮਲੇ, ਝੂਠੀ ਸਰਕਾਰ ਲਾਰਿਆਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਨਹੀਂ ਸਾਂਭ ਹੋਏ ਅਤੇ ਹੋਰ ਤੇ ਹੋਰ ਆਪ ਸਰਕਾਰ ਵੱਲੋਂ 70 ਹਜਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਸਿਰ ਚਾੜ ਦਿੱਤਾ ਹੈ, ਅਤੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ ਉਹਨਾਂ ਕਿਹਾ ਕਿ ਕਾਂਗਰਸ ਨੇ ਘਰ ਘਰ ਨੌਕਰੀ ਤੇ ਨਸ਼ਿਆਂ ਨੂੰ ਖਤਮ ਕਰਨ ਦੇ ਵੱਡੇ ਵੱਡੇ ਵਾਅਦੇ ਕਰਕੇ ਪੰਜ ਸਾਲ ਰਾਜ ਕੀਤਾ ਪਰ ਉਹਨਾਂ ਨੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ
ਲੋਕ ਸਭਾ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਇੱਕ ਇੱਕ ਵੋਟ ਪਾ ਕੇ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਕੇ ਨਵਾਂ ਇਤਿਹਾਸ ਸਿਰਜਣਗੇ ਇਸ ਮੌਕੇ ਉਹਨਾਂ ਨਾਲ ਸੁਰਤੇਜ ਸਿੰਘ ਬਾਸੀ ਗੁਰਨਾਮ ਸਿੰਘ ਕੰਦੋਲਾ ਕੇਵਲ ਸਿੰਘ ਕੋਟ ਬਾਦਲ ਖਾਂ ਗੁਰਪ੍ਰੀਤ ਸਿੰਘ ਗੋਪੀ ਤਲਵਾਣ ਸਾਧੂ ਸਿੰਘ ਤਲਵਾਣ ਬਲਜਿੰਦਰ ਸਿੰਘ ਪੁਆਦੜਾ ਸਰਪੰਚ ਗੁਰਜੀਤ ਸਿੰਘ ਢਗਾਰਾ ਸਰਵਣ ਸਿੰਘ ਬਾਠ ਸੁਰਿੰਦਰ ਪਾਲ ਸਿੰਘ ਟੱਕਰ ਜਸਵੰਤ ਸਿੰਘ ਬਾਠ ਰਮੇਸ਼ ਸੋਦੀ ਐਮਸੀ ਅਤੇ ਅਮਰਜੀਤ ਸ਼ੇਰਪੁਰ ਐਮਸੀ ਰਿੰਕੂ ਗਿੱਲ ਸਤਵੰਤ ਸਿੰਘ ਕਾਲਾ ਭਲਵਾਨ ਨਵਜੋਤ ਸਿੰਘ ਦੀਪਕ ਭੱਟੀ ਲਖਵੀਰ ਸਿੰਘ ਚੰਨੀ ਅਮਿਤ ਖੋਸਲਾ ਅਤੇ ਕੁਲਵੰਤ ਸਿੰਘ ਕੋੜਾ ਪਰਮਿੰਦਰ ਸਿੰਘ ਭਿੰਦਾ ਅਤੇ ਅਨੇਕਾਂ ਹੀ  ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਅਤੇ ਸੰਗਤਾਂ ਹਾਜ਼ਰ ਸਨ।

Back to top button