EducationJalandhar
Trending

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸੀ.ਬੀ.ਐੱਸ.ਈ 12ਵੀਂ ਜਮਾਤ ਦਾ ਸ਼ਾਨਦਾਰ ਨਤੀਜਾ : ਮਾਹੀ ਮੁਟਨੇਜਾ ਨੇ ਕਾਮਰਸ ਵਿੱਚ 98% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਕੀਤਾ ਟਾਪ

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸੀ.ਬੀ.ਐੱਸ.ਈ 12ਵੀਂ ਜਮਾਤ ਦਾ ਸ਼ਾਨਦਾਰ ਨਤੀਜਾ : ਮਾਹੀ ਮੁਟਨੇਜਾ ਨੇ ਕਾਮਰਸ ਵਿੱਚ 98% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਕੀਤਾ ਟਾਪ

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸੀ.ਬੀ.ਐੱਸ.ਈ 12ਵੀਂ ਜਮਾਤ ਦਾ ਸ਼ਾਨਦਾਰ ਨਤੀਜਾ : ਮਾਹੀ ਮੁਟਨੇਜਾ ਨੇ ਕਾਮਰਸ ਵਿੱਚ 98% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਕੀਤਾ ਟਾਪ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਵੱਲੋਂ ਹਰ ਸਾਲ ਦੀ ਤਰ੍ਹਾਂ ਐਲਾਨੇ ਗਏ 2025-26 ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਰੋਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਗ੍ਰੀਨ ਮਾਡਲ ਟਾਊਨ ਵਿੱਚ ਕਾਮਰਸ ਸਟ੍ਰੀਮ ਦੀ ਵਿਦਿਆਰਥਣ ਮਾਹੀ ਮੁਟਨੇਜਾ ਨੇ 98% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਟਾਪ ਕੀਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਲੋਹਾਰਾਂ ਬ੍ਰਾਂਚ ਵਿੱਚ ਹਿਊਮੈਨਿਟੀਜ਼ ਸਟ੍ਰੀਮ ਵਿੱਚ ਸਰਗੁਨ ਅਰੋੜਾ ਨੇ 97.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸਦੇ ਨਾਲ ਹੀ ਨੂਰਪੁਰ ਕੈਂਪਸ ਵਿੱਚ ਨਵਲੀਨ ਨੇ ਕਾਮਰਸ ਵਿੱਚ 97.2% ਅੰਕ ਪ੍ਰਾਪਤ ਕਰਕੇ ਟਾਪ ਕੀਤਾ।

ਗ੍ਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਕਾਮਰਸ ਵਿੱਚ ਅਰਸ਼ ਬੱਤਰਾ ਨੇ 97.2% ਅਤੇ ਮਾਧਵ ਕੁਮਾਰ ਨੇ 97% ਅੰਕ ਪ੍ਰਾਪਤ ਕੀਤੇ। ਨਾਨ-ਮੈਡੀਕਲ ਵਿੱਚ ਮਾਨਿਆ ਨੇ 94.8%, ਹਰਅਗਮ ਸਿੰਘ ਪਸਰਿਚਾ ਨੇ 94.6% ਅਤੇ ਤਾਨਿਸ਼ ਸ਼ਰਮਾ ਨੇ 94.4% ਅੰਕ ਹਾਸਲ ਕੀਤੇ। ਮੈਡੀਕਲ ਸਟ੍ਰੀਮ ਵਿੱਚ ਨਿਲੇਸ਼ ਦੱਤਾ ਅਤੇ ਪ੍ਰਿਆਂਸ਼ੂ ਬਾਂਗੜ ਨੇ 94.6% ਜਦਕਿ ਭੂਵੀ ਕੈਂਥ ਨੇ 92% ਅੰਕ ਪ੍ਰਾਪਤ ਕੀਤੇ।

ਲੋਹਾਰਾਂ ਕੈਂਪਸ ਵਿੱਚ ਕਾਮਰਸ ਵਿੱਚ ਵੈਭਵ ਚੌਹਾਨ ਨੇ 95.4% ਅਤੇ ਬਲਜੀਤ ਮਹੇ ਨੇ 94.8% ਅੰਕ ਹਾਸਲ ਕੀਤੇ। ਭਵਿਆ ਮਾਗੋ ਨੇ ਹਿਊਮੈਨਿਟੀਜ਼ ਵਿੱਚ 93% ਅੰਕ ਪ੍ਰਾਪਤ ਕੀਤੇ। ਨੂਰਪੁਰ ਕੈਂਪਸ ਵਿੱਚ ਗੁਰੁਨਯਮ ਨੇ 94.2% ਅਤੇ ਆਰਟਸ ਵਿੱਚ ਅਨੁਰੀਤ ਨੇ 93.8% ਅੰਕ ਪ੍ਰਾਪਤ ਕਰਕੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ।

ਕੁੱਲ 18 ਵਿਦਿਆਰਥੀਆਂ ਨੇ 95% ਤੋਂ ਵੱਧ, 76 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ 209 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ। ਵੱਖ-ਵੱਖ ਵਿਸ਼ਿਆਂ ਵਿੱਚ ਕੁੱਲ 18 ਵਿਦਿਆਰਥੀਆਂ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ।

ਵੱਖ-ਵੱਖ ਵਿਸ਼ਿਆਂ ਵਿੱਚ ਕਥਕ ਡਾਂਸ ਵਿੱਚ 5 ਵਿਦਿਆਰਥੀਆਂ ਨੇ, ਮਾਰਕੀਟਿੰਗ ਵਿੱਚ 3, ਪੇਂਟਿੰਗ ਵਿੱਚ 2, ਇਨਫੋਰਮੇਸ਼ਨ ਪ੍ਰੈਕਟਿਸ ਵਿੱਚ 2, ਪੰਜਾਬੀ ਵਿੱਚ 2, ਮੈਥਸ ਵਿੱਚ 1, ਜਿਓਗ੍ਰਾਫੀ ਵਿੱਚ 1, ਬਿਜ਼ਨਸ ਸਟਡੀਜ਼ ਵਿੱਚ 1 ਅਤੇ ਸੋਸ਼ਿਓਲੋਜੀ ਵਿੱਚ 1 ਵਿਦਿਆਰਥੀ ਨੇ 100 ਵਿੱਚੋਂ 100 ਅੰਕ ਹਾਸਲ ਕੀਤੇ।

ਤਿੰਨਾਂ ਸਕੂਲਾਂ ਦੇ ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਕੁਮਾਰੀ ਸ਼ਾਲੂ ਸਹਿਗਲ (ਲੋਹਾਰਾਂ), ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਸ਼੍ਰੀਮਤੀ ਜਸਮੀਤ ਬਖ਼ਸ਼ੀ (ਨੂਰਪੁਰ ਰੋਡ) ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕੀਤਾ।

ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੋਰੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ’ਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Back to top button