Uncategorized
18 ਤੋਂ 20 ਫਰਵਰੀ ਤੱਕ 3 ਦਿਨ ਸਕੂਲ ਰਹਿਣਗੇ ਬੰਦ, ਜਾਰੀ ਖਾਸ ਹਦਾਇਤਾਂ
18 ਤੋਂ 20 ਫਰਵਰੀ ਤੱਕ 3 ਦਿਨ ਸਕੂਲ ਰਹਿਣਗੇ ਬੰਦ, ਜਾਰੀ ਖਾਸ ਹਦਾਇਤਾਂ

ਪ੍ਰਯਾਗਰਾਜ ਮਹਾਕੁੰਭ ਵਿਚ ਵਧਦੀ ਭੀੜ ਅਤੇ ਟ੍ਰੈਫਿਕ ਜਾਮ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 20 ਫਰਵਰੀ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਸਾਰੇ ਬੋਰਡਾਂ ਦੇ ਸਕੂਲ ਸਿਰਫ਼ ਔਨਲਾਈਨ ਮੋਡ ਵਿੱਚ ਹੀ ਚੱਲਣਗੇ। ਪਿਛਲੇ ਇੱਕ ਮਹੀਨੇ ਤੋਂ ਸ਼ਹਿਰ ਦੇ ਸਕੂਲ ਲਗਾਤਾਰ ਆਨਲਾਈਨ ਢੰਗ ਨਾਲ ਚਲਾਏ ਜਾ ਰਹੇ ਹਨ। ਭਾਵੇਂ ਇਸ ਪ੍ਰਣਾਲੀ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਪਰ ਟਰੈਫਿਕ ਅੜਚਨਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ।