AmritsarBalachaurFaridkotGorayaHealthIndiaJalandharpoliticalPolitics

ਟੀਚਰਾਂ ਦੀ ਮੰਗ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਬਦਲੀ ਕੈਂਸਲ ਕਰਾਉਣ ਦੀ ਦੇਵੇ ਆਪਸ਼ਨ: ਡੀਟੀਐੱਫ

ਟੀਚਰਾਂ ਦੀ ਮੰਗ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਬਦਲੀ ਕੈਂਸਲ ਕਰਾਉਣ ਦੀ ਦੇਵੇ ਆਪਸ਼ਨ: ਡੀਟੀਐੱਫ

ਟੀਚਰਾਂ ਦੀ ਮੰਗ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਬਦਲੀ ਕੈਂਸਲ ਕਰਾਉਣ ਦੀ ਦੇਵੇ ਆਪਸ਼ਨ: ਡੀਟੀਐੱਫ

September 25, 2025

 

Education News- ਪਿਛਲੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀਆਂ ਗਈਆਂ ਬਦਲੀਆਂ ਮੌਕੇ ਸਟੇਸ਼ਨ ਅਲਾਟਮੈਂਟ ਇੱਛਾ ਅਨੁਸਾਰ ਨਾ ਹੋਣ ਅਤੇ ਪਤੀ ਪਤਨੀ ਵਿੱਚੋਂ ਇੱਕ ਦੀ ਬਦਲੀ ਹੋਣ ਕਾਰਣ ਅਧਿਆਪਕਾਂ ਵੱਲੋਂ ਬਦਲੀ ਕੈਂਸਲ ਕਰਾਉਣ ਦੀ ਮੰਗ ਨੂੰ ਲੈ ਕੇ ਡੀ ਟੀ ਐੱਫ ਤੱਕ ਪਹੁੰਚ ਕੀਤੀ ਜਾ ਰਹੀ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਸੂਬਾ ਮੀਤ ਪ੍ਰਧਾਨ ਜਗਪਾਲ ਬੰਗੀ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੁੱਲੇਵਾਲਾ, ਹਰਜਿੰਦਰ ਸਿੰਘ, ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ, ਜਸਵਿੰਦਰ ਔਜਲਾ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਇਸ ਵਾਰ ਬਦਲੀ ਪ੍ਰਕਿਰਿਆ ਦੌਰਾਨ ਅਨੇਕਾਂ ਅਧਿਆਪਕਾਂ ਨੂੰ ਉਨ੍ਹਾਂ ਦੁਆਰਾ ਭਰੀ ਗਈ ਪਹਿਲ ਅਨੁਸਾਰ ਸਟੇਸ਼ਨ ਨਹੀਂ ਮਿਲੇ ਸਗੋਂ ਉਨ੍ਹਾਂ ਦੁਆਰਾ ਭਰੀ ਗਈ ਪਹਿਲ ਦੇ ਆਖਰੀ ਚੋਣ ਵਾਲੇ ਸਟੇਸ਼ਨ ਮਿਲੇ ਹਨ।

 

 

 

ਜਦਕਿ ਉਪਰਲੀਆਂ ਪਹਿਲਾਂ ਵਾਲੇ ਸਟੇਸ਼ਨ ਖਾਲੀ ਰੱਖੇ ਗਏ। ਅਜਿਹਾ ਵਿਤਕਰਾ ਛੋਟ ਵਾਲੀ ਕੈਟਾਗਰੀ ਦੇ ਅਧਿਆਪਕਾਂ ਨਾਲ ਵੀ ਹੋਇਆ ਹੈ। ਇਸੇ ਤਰ੍ਹਾਂ ਬਦਲੀ ਦੇ ਇੱਛੁਕ ਪਤੀ ਪਤਨੀ ਦੋਹਾਂ ਵਿੱਚੋਂ ਕਿਸੇ ਇੱਕ ਦੀ ਬਦਲੀ ਲਾਗੂ ਹੋਣ ਦੀ ਸਥਿਤੀ ਵਿੱਚ ਵੀ ਉਨ੍ਹਾਂ ਲਈ ਸਮੱਸਿਆ ਖੜ੍ਹੀ ਹੋ ਗਈ ਹੈ।

 

ਅਜਿਹੀਆਂ ਸਥਿਤੀਆਂ ਵਿੱਚ ਅਧਿਆਪਕਾਂ ਵੱਲੋਂ ਆਪਣੀਆਂ ਬਦਲੀਆਂ ਰੱਦ ਕਰਾਉਣ ਲਈ ਮੰਗ ਉਠਾਈ ਜਾ ਰਹੀ ਹੈ, ਪਿਛਲੇ ਸਾਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਕੈਂਸਲ ਕੀਤੀਆਂ ਜਾਂਦੀਆਂ ਰਹੀਆਂ ਹਨ। ਪਰ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਸਿੱਖਿਆ ਵਿਭਾਗ ਕੁਝ ਵਿਸ਼ੇਸ਼ ਕੇਸਾਂ ਵਿੱਚ ਬਦਲੀਆਂ ਰੱਦ ਕਰਨ ਦਾ ਵਿਤਕਰੇਬਾਜ਼ੀ ਵਾਲਾ ਮੌਕਾ ਦੇਣ ਜਾ ਰਿਹਾ ਹੈ ਜੋ ਕਿ ਬਿਲਕੁਲ ਗੈਰ ਵਾਜ਼ਬ ਹੋਵੇਗਾ।

 

 

ਆਗੂਆਂ ਨੇ ਸਿੱਖਿਆ ਵਿਭਾਗ ਪਾਸੋਂ ਮੰਗ ਕੀਤੀ ਕਿ ਇਸ ਵਾਰ ਵੀ ਬਦਲੀ ਕੈਂਸਲ ਕਰਾਉਣ ਲਈ ਬਿਨਾਂ ਕਿਸੇ ਵਿਤਕਰੇ ਦੇ ਸਮੂਹ ਅਧਿਆਪਕਾਂ ਲਈ ਪੋਰਟਲ ‘ਤੇ ਲਿੰਕ ਬਣਾ ਕੇ ਮੌਕਾ ਦਿੱਤਾ ਜਾਵੇ ਤਾਂ ਜੋ ਲੋੜਵੰਦ ਅਧਿਆਪਕ ਆਪਣੀ ਬਦਲੀ ਰੱਦ ਕਰਵਾ ਸਕਣ।

 

 

Back to top button