
JALANDHAR/ SS CHAHL
22ਵੀਂ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2022, ਜਿਸ ਦਾ ਆਯੋਜਨ ਪੁਲੀਸ ਡੀਏਵੀ ਪਬਲਿਕ ਸਕੂਲ ਵਿਖੇ 1 ਸਤੰਬਰ ਤੋਂ 2 ਸਤੰਬਰ 2022 ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਸਪੀਡ ਸਕੇਟਿੰਗ ਅਤੇ ਰੋਲਰ ਹਾਕੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਵਿੱਚ ਇਨਲਾਈਨ ਅਤੇ ਕੁਆਰਡ ਵਾਲੇ ਬੱਚੇ ਹਿੱਸਾ ਲੈਣਗੇ । ਇਸ ਟੂਰਨਾਮੇੈੰਟ ਦੀ ਐਂਟਰੀ ਫੀਸ ਸੀ ਆਖ਼ਰੀ ਤਰੀਕ 23 ਅਗਸਤ ਹੈ , ਇਸ ਤੋਂ ਬਾਅਦ ਕੋਈ ਵੀ ਐਂਟਰੀ ਨਹੀਂ ਲਈ ਜਾਵੇਗੀ। ਉਪਰੋਕਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ ਰਸ਼ਮੀ ਵਿੱਜ ਨੇ ਦੱਸਿਆ ਕਿ ਇਸ ਵਿੱਚ ਜਿੱਤੇ ਹੋਏ ਖਿਡਾਰੀ ਰਾਜ ਪੱਧਰੀ ਟੂਰਨਾਮੈਂਟ ਵਿੱਚ ਭਾਗ ਲੈਣਗੇ । ਇਸ ਟੂਰਨਾਮੈਂਟ ਦੀ ਐਂਟਰੀ ਪੁਲੀਸ ਡੀਏਵੀ ਪਬਲਿਕ ਸਕੂਲ ਦੇ ਵਿੱਚ ਦਿਲਬਾਗ ਸਿੰਘ ਕਾਹਲੋਂ ,ਸਰਵੀਸ਼ ਓਬਰਾਏ ਅਤੇ ਬਲਰਾਮ ਨੂੰ ਦਿੱਤੀ ਜਾ ਸਕਦੀ ਹੈ ।