PunjabEducation

ਕਰੋੜਾਂ ਦੇ ਹੇਰ ਫੇਰ ‘ਚ ਵਿਜੀਲੈਂਸ ਵੱਲੋਂ GNDU ਦੇ VC ਜਸਪਾਲ ਸੰਧੂ, ਰਜਿਸਟਰਾਰ, ਡੀਨ ਦੇ ਖਿਲਾਫ਼ ਜਾਂਚ ਦੇ ਹੁਕਮ

ਵਿਜੀਲੈਂਸ ਵਿਭਾਗ ਵੱਲੋਂ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਜਸਪਾਲ ਸੰਧੂ, ਰਜਿਸਟਰਾਰ ਤੇ ਡੀਨ ਦੇ ਖਿਲਾਫ਼ ਵਿਜੀਲੈਂਸ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਗਏ ਹਨ। ਟੀਚਰ ਐਸੋਸੀਏਸ਼ਨ ਨੇ VC, ਰਜਿਸਟਰਾਰ ਤੇ ਡੀਨ ‘ਤੇ ਕਰੋੜਾਂ ਰੁਪਏ ਦੀ ਹੇਰ ਫੇਰ ਦੇ ਦੋਸ਼ ਲਗਾਏ ਹਨ।

ਦੱਸ ਦੇਈਏ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਕੁਝ ਅਧਿਆਪਕਾਂ ਤੇ ਸਟਾਫ ਵੱਲੋਂ ਮੌਜੂਦਾ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਕਰਨਜੀਤ ਸਿੰਘ ਕਾਹਲੋ, ਦੀਆਂ ਨਿਯੁਕਤੀਆਂ ਗੈਰ-ਕਾਨੂੰਨੀ ਹੋਣ ਸਬੰਧੀ 4 ਮਹੀਨੇ ਪਹਿਲਾਂ ਸ਼ਿਕਾਇਤਾਂ ਕੀਤੀਆਂ ਸਨ। ਸ਼ਿਕਾਇਤਾਂ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਦੇ ਕੁਝ ਵਿੱਦਿਅਕ ਸਰਟੀਫਿਕੇਟ ਵੀ ਅਸਲੀ ਨਹੀਂ ਹੈ।

Back to top button