ਅਮਰੀਕਾ ਦੇ ਵੈਸਟਮੋਰਲੈਂਡ ਕਾਉਂਟੀ ਵਿੱਚ ਜ਼ਿਲ੍ਹਾ ਅਟਾਰਨੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਇੱਕ 4 ਸਾਲ ਦੇ ਲੜਕੇ ਵੱਲੋਂ ਗੋਲੀ ਚਲਾਉਣ ਅਤੇ ਜ਼ਖਮੀ ਹੋਣ ਦੇ ਮਾਮਲੇ ‘ਚ ਲੜਕੇ ਦੇ ਮਾਪਿਆਂ ਲੌਰਾ ਸਟੀਲ ਅਤੇ ਮਾਈਕਲ ਲਿਨ ਦੇ ਖਿਲਾਫ ਇਲਜ਼ਾਮ ਦਾਇਰ ਕੀਤੇ ਹਨ।
ਦੋਵਾਂ ‘ਤੇ ਬੱਚਿਆਂ ਦੀ ਭਲਾਈ ਨੂੰ ਖ਼ਤਰੇ ਵਿਚ ਪਾਉਣ ਅਤੇ ਲਾਪਰਵਾਹੀ ਨਾਲ ਕਿਸੇ ਹੋਰ ਵਿਅਕਤੀ ਨੂੰ ਖ਼ਤਰੇ ਵਿਚ ਪਾਉਣ ਦਾ ਇਲਜ਼ਾਮ ਹੈ। ਘਟਨਾ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ।ਪੁਲਿਸ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਦੇ ਸਮੇਂ ਸਟੀਲ ਅਤੇ ਲਿਨ ਦੋਵੇਂ ਘਰ ਸਨ ਅਤੇ ਉਨ੍ਹਾਂ ਨੇ ਬੈੱਡਰੂਮ ਤੋਂ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਬੱਚੇ ਨੂੰ ਹੈਂਡਗਨ ਨਾਲ ਖੂਨ ਨਾਲ ਲਥਪਥ ਫਰਸ਼ ‘ਤੇ ਪਿਆ ਦੇਖਿਆ।