canada, usa ukPunjabWorld

ਕੈਨੇਡਾ ‘ਚ 25 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

A 25-year-old Punjabi youth was shot dead in Canada

ਕੈਨੇਡਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਨੇਡਾ ਦੇ ਬੀ.ਸੀ. ਸੂਬੇ ਨਾਲ ਸਬੰਧਤ ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਸ਼ਨਾਖਤ ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ ਜਸਮੀਤ ਬਦੇਸ਼ਾ ਵਜੋਂ ਕੀਤੀ ਗਈ ਹੈ। ਟੋਰਾਂਟੋ ਪੁਲਸ ਵੱਲੋਂ ਫਿਲਹਾਲ ਸ਼ੱਕੀਆਂ ਜਾਂ ਕਤਲ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਰੈਕਸਡੇਲ ਇਲਾਕੇ ਵਿਚ ਗੋਲੀਬਾਰੀ ਦੀ ਵਾਰਦਾਤ 3 ਮਾਰਚ ਨੂੰ ਰਾਤ ਤਕਰਬੀਨ 11:30 ਵਜੇ ਵਾਪਰੀ।

ਰੈਕਸਡੇਲ ਬੁਲੇਵਾਰਡ ਅਤੇ ਬਰਗਾਮੌਟ ਐਵੇਨਿਊ ਨੇੜੇ ਇਕ ਬਹੁਮੰਜ਼ਿਲਾ ਇਮਾਰਤ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲਸ ਅਫਸਰਾਂ ਨੂੰ ਇਕ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਪੈਰਾਮੈਡਿਕਸ ਵੱਲੋਂ ਉਸ ਦੀ ਜਾਨ ਬਚਾਉਣ ਦੇ ਅਣਥੱਕ ਯਤਨਾਂ ਦੌਰਾਨ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਪੁਲਸ ਵੱਲੋਂ ਤੁਰਤ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਪੁਲਸ ਨੇ ਦੱਸਿਆ ਕਿ ਮਰਨ ਵਾਲਾ ਨੌਵਜਾਨ ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ 25 ਸਾਲ ਦਾ ਜਸਮੀਤ ਬਦੇਸ਼ਾ ਸੀ।

Back to top button