ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੂੰ ਅਦਾਲਤ ਨੇ ਸੰਮਨ ਭੇਜ ਕੇ ਕੀਤਾ ਤਲਬ
Famous singer Satinder Sartaj was summoned by the court

ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੂੰ ਕਪੂਰਥਲਾ ਅਦਾਲਤ ਨੇ ਸੰਮਨ ਜਾਰੀ ਕਰ 30 ਤਰੀਕ ਨੂੰ ਤਲਬ ਹੋਣ ਦੇ ਹੁਕਮ ਦਿੱਤੇ ਹੈ। ਜਾਣਕਾਰੀ ਮੁਤਾਬਕ ਸੀਨੀਅਰ ਵਕੀਲ ਐਸਐਸ ਮੱਲ੍ਹੀ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਹ ਹਰ ਰੋਜ਼ ਅਭਿਆਸ, ਯੋਗਾ ਅਤੇ ਖੇਡਾਂ ਲਈ ਗੁਰੂ ਨਾਨਕ ਸਟੇਡੀਅਮ ਜਾਂਦੇ ਹਨ।
ਉੱਥੇ ਹੀ ਸਟੇਡੀਅਮ ਦੇ ਹਾਕੀ ਗਰਾਊਂਡ ਵਿਚ ਰੋਜ਼ਾਨਾ ਕਈ ਖਿਡਾਰੀ ਅਪਣੀ ਪ੍ਰੈਕਟਿਸ ਕਰਨ ਆਉਂਦੇ ਹਨ ਅਤੇ ਕਪੂਰਥਲਾ ‘ਚ ਇਸ ਦੇ ਇਲਾਵਾ ਕੋਈ ਹੋਰ ਗਰਾਊਂਡ ਵੀ ਨਹੀਂ ਹੈ ਜਿਸ ਦੇ ਚਲਦੇ ਰੋਜ਼ਾਨਾ ਪ੍ਰੈਕਟਿਸ ਕਰਨ ਵਾਲਿਆਂ ਲਈ ਵੱਡੀ ਮੁਸ਼ਕਲ ਹੋਵੇਗੀ, ਨਾਲ ਹੀ ਲੰਮੇ ਸਮੇਂ ਬਾਅਦ ਅਤੇ ਲੱਖਾਂ ਰੁਪਏ ਖਰਚ ਕੇ ਉਕਤ ਗਰਾਊਂਡ ਨੂੰ ਸਰਕਾਰੀ ਫੰਡਾਂ ਨਾਲ ਬਣਾਇਆ ਗਿਆ ਹੈ, ਅਜਿਹੇ ‘ਚ ਇੰਨੇ ਵੱਡੇ ਪ੍ਰੋਗਰਾਮ ਕਾਰਨ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਦੇ ਰੋਜ਼ਾਨਾ ਅਭਿਆਸ ਵਿਚ ਵੀ ਵਿਘਨ ਪੈ ਜਾਵੇਗਾ।
10 ਨਵੰਬਰ ਨੂੰ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਹੋਣਾ। ਜਿਸ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਬਿਨਾਂ ਇਜਾਜ਼ਤ ਤੋਂ ਉਹਨਾਂ ਦੇ ਵੱਲੋਂ ਇਹ ਸ਼ੋਅ ਕਰਵਾਇਆ ਜਾ ਰਿਹਾ ਹੈ। ਜਦਕਿ ਦੂਜੇ ਪਾਸੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਕਿ 80 ਫੀਸਦ ਤੱਕ ਟਿਕਟਾਂ ਸ਼ੋਅ ਦੀਆਂ ਬੁੱਕ ਵੀ ਹੋ ਚੁੱਕੀਆਂ ਹਨ।
ਇਸ ਮਾਮਲੇ ਵਿਚ ਸਤਿੰਦਰ ਸਰਤਾਜ ਨਾਲ ਉਨ੍ਹਾਂ ਦੀ ਕੰਪਨੀ ਫ਼ਿਰਦੋਸ ਪ੍ਰੋਡਕਸ਼ਨ, ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਸਪੋਰਟਸ ਪੰਜਾਬ, ਡੀਸੀ ਕਪੂਰਥਲਾ, ਕਮਿਸ਼ਨਰ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਖੇਡ ਅਫ਼ਸਰ, ਐਸਐਸਪੀ ਕਪੂਰਥਲਾ, ਐਸਪੀ ਟਰੈਫ਼ਿਕ ਕਪੂਰਥਲਾ, ਸਕਿਊਰਿਟੀ ਇੰਚਾਰਜ ਕਪੂਰਥਲਾ ਆਦਿ ਨੂੰ ਧਿਰ ਬਣਾਇਆ ਗਿਆ ਹੈ।
ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਕਿਸਮ ਦੀ ਇਜਾਜ਼ਤ ਦੇਣ ਤੋਂ ਨਾ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਐਨਓਸੀ ਦੇ ਲਈ ਫਾਈਲ ਭੇਜੀ ਹੋਈ ਹੈ ਪਰੰਤੂ ਹਾਲੇ ਤੱਕ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਹੁਣ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਹਨ। ਅਦਾਲਤ ਨੇ ਗਾਇਕ ਸਤਿੰਦਰ ਸਰਤਾਜ ਨੂੰ ਸੰਮਨ ਜਾਰੀ ਕਰ ਕੇ 30 ਅਕਤੂਬਰ ਨੂੰ ਤਲਬ ਕੀਤਾ ਹੈ।