Entertainment

REELਬਣਾਉਂਦੀਆਂ, ਮੌਜ-ਮਸਤੀ ਕਰਦੀਆਂ ਪਹਾੜ ਤੋਂ ਧੜਾਂਮ ਕਰਕੇ ਡਿੱਗ ਗਈਆਂ ਕੁੜੀਆਂ

ਹਾਲ ਹੀ ‘ਚ ਉਸ ਖ਼ਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਿਸ ਵਿੱਚ ਉੱਤਰਾਖੰਡ ਦੇ ਕੈਂਪਟੀ ਝਰਨੇ ਵਿੱਚ ਨਹਾ ਰਹੇ ਲੋਕਾਂ ਦੇ ਵਿਚਕਾਰ ਇੱਕ ਛੇ ਫੁੱਟ ਲੰਬਾ ਸੱਪ ਪਹੁੰਚ ਗਿਆ। ਝਰਨੇ ਵਿੱਚ ਸੱਪ ਨੂੰ ਦੇਖ ਕੇ ਉੱਥੇ ਨਹਾ ਰਹੇ ਲੋਕ ਚੀਕਣ ਲੱਗ ਪਏ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ, ਜਿਸ ਕਾਰਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹੁਣ ਝਰਨੇ ਵਿੱਚ ਨਹਾਉਣ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਚੱਕਰ ਆਉਣ ਲੱਗ ਸਕਦੇ ਹਨ। ਇਸ ਵੀਡੀਓ ਵਿੱਚ ਇੱਕ ਨਹੀਂ, ਸਗੋਂ ਦੋ ਕੁੜੀਆਂ ਬੁਰੀ ਤਰ੍ਹਾਂ ਤਿਲਕੀਆਂ ਅਤੇ ਪੱਥਰਾਂ ‘ਤੇ ਡਿੱਗਦੀਆਂ ਦਿਖਾਈ ਦੇ ਰਹੀਆਂ ਹਨ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਪਹਾੜਾਂ ‘ਚ ਵਹਿ ਰਹੇ ਪਾਣੀ ‘ਚ ਨਹਾ ਰਹੀਆਂ ਕੁੜੀਆਂ ਨੇ ਜਿਵੇਂ ਹੀ ਪੈਰ ਅੱਗੇ ਵਧਾਇਆ… ਉਹ ਧੜਾਂਮ ਕਰਕੇ ਡਿੱਗ ਗਈਆਂ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਕੁੜੀਆਂ ਦੇ ਸਿਰ ‘ਚ ਬਹੁਤ ਗੰਭੀਰ ਸੱਟ ਲੱਗੀ ਹੋਵੇਗੀ। ਇੰਨਾ ਹੀ ਨਹੀਂ, ਜਦੋਂ ਦੂਜੀ ਕੁੜੀ ਪਿਹਲਾਂ ਡਿੱਗੀ ਕੁੜੀ ਨੂੰ ਬਚਾਉਣ ਆਈ ਤਾਂ ਉਸਦਾ ਵੀ ਪੈਰ ਤਿਰਕ ਗਿਆ ਅਤੇ ਉਹ ਵੀ ਸਿਰ ਭਾਰ ਪੱਥਰਾਂ ‘ਤੇ ਜਾ ਡਿੱਗੀ। 

ਜੇਕਰ ਤੁਹਾਡਾ ਦਿਲ ਕਮਜ਼ੋਰ ਹੈ ਤਾਂ ਇਹ ਵੀਡੀਓ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ, ਇਸ ਲਈ ਕਮਜ਼ੋਰ ਦਿਲ ਵਾਲੇ ਲੋਕ ਇਸ ਵੀਡੀਓ ਤੋਂ ਦੂਰ ਰਹਿਣ। ਇਸ ਵੀਡੀਓ ਦੇ ਕੁਮੈਂਟ ਬਾਕਸ ‘ਚ ਲੋਕ ਕੀ-ਕੀ ਕੁਮੈਂਟ ਪੋਸਟ ਕਰ ਰਹੇ ਹਨ ਆਏ ਜਾਣਦੇ ਹਾਂ….

ਕੁੜੀਆਂ ਦੇ ਬੁਰੀ ਤਰ੍ਹਾਂ ਡਿੱਗਣ ‘ਤੇ ਇੱਕ ਵਿਅਕਤੀ ਨੇ ਲਿਖਿਆ, ‘ਇਹ ਕੋਈ ਮਜ਼ਾਕ ਨਹੀਂ ਹੈ, ਇਹ ਬਹੁਤ ਖਤਰਨਾਕ ਹੈ’। ਇੱਕ ਹੋਰ ਨੇ ਲਿਖਿਆ, ‘ਕੀ ਤੁਸੀਂ ਦੋਵੇਂ ਠੀਕ ਹੋ?’ ਤੀਜੇ ਨੇ ਲਿਖਿਆ, ‘ਇਹ ਲੋਕ ਆਪਣੀ ਜਾਨ ਕਿਉਂ ਜੋਖਮ ਵਿੱਚ ਪਾ ਰਹੇ ਹਨ? ਕੀ ਇਹ ਤੁਰਨ ਦੀ ਜਗ੍ਹਾ ਹੈ?’ ਇਕ ਹੋਰ ਨੇ ਨੇ ਲਿਖਿਆ, ‘ਮੈਨੂੰ ਨਹੀਂ ਲੱਗਦਾ ਕਿ ਉਹ ਹੁਣ ਜਲਦੀ ਠੀਕ ਹੋ ਸਕਣਗੇ।’

Back to top button